ਚੰਡੀਗੜ : ਸੈਕਟਰ-34 ਸਥਿਤ ਰੈਲੀ ਗ੍ਰਾਊਂਡ 'ਚ ਹੋਈ ਰੈਲੀ 'ਚ ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਐਨਰਜਟਿਕ ਚੰਡੀਗੜ੍ਹ 'ਚ ਜੋਸ਼ ਦੱਸ ਰਿਹਾ ਹੈ ਇਕ ਵਾਰ ਫਿਰ ਮੋਦੀ ਸਰਕਾਰ। ਇਸ ਦਾ ਕਾਰਨ ਸਾਫ ਹੈ ਦੇਸ਼ ਮਜ਼ਬੂਤ ਸਰਕਾਰ ਨਹੀਂ ਮਜ਼ਬੂਤ ਸਰਕਾਰ ਚੁਣ ਰਿਹਾ ਹੈ। ਦੇਸ਼ ਫੈਮਿਲੀ ਫਸਟ ਦੀ ਬਜਾਏ ਇੰਡੀਆ ਫਸਟ ਨੂੰ ਚੁਣ ਰਿਹਾ ਹੈ।ਮੋਦੀ ਨੇ ਕਿਹਾ ਕਿ ਅਸੀਂ ਜੇਏਐੱਮ ਤੋਂ ਲੋਕਾਂ ਤਕ ਯੋਜਨਾਵਾਂ ਨੂੰ ਪਹੁੰਚਾਇਆ। ਜੇ ਦਾ ਮਤਲਬ ਜਨਧਨਬੈਂਕ ਖਾਤਾ, ਏ ਦਾ ਮਤਲਬ ਆਧਾਰ ਕਾਰਡ, ਐੱਮ ਦਾ ਮਤਲਬ ਮੋਬਾਈਲ ਫੋਨ।
ਇਸ ਸ਼ਕਤੀ ਤੋਂ ਅਸੀਂ ਨਿਸ਼ਚਿਤ ਕੀਤਾ ਕਿ ਸਰਕਾਰੀ ਯੋਜਨਾਵਾਂ ਦਾ ਫਾਇਦਾ ਸਾਰੇ ਲੋਕਾਂ ਨੂੰ ਹੀ ਮਿਲੇ। ਹੁਣ ਤਕ ਸਾਡੀ ਸਰਕਾਰ ਅਜਿਹੇ 8 ਕਰੋੜ ਫਰਜ਼ੀ ਨਾਵਾਂ ਨੂੰ ਕਾਗਜ਼ਾਂ ਤੋਂ ਹਟਾ ਚੁੱਕੀ ਹੈ। ਇਹ ਉਹ ਲੋਕ ਸਨ ਜੋ ਪੈਦਾ ਨਹੀਂ ਹੋਏ ਤੇ ਇਸ ਦਾ ਲਾਭ ਚੁੱਕ ਰਹੇ ਸਨ। ਇਹ ਫਰਜ਼ੀਵਾੜਾ ਅਸੀਂ ਤੁਹਾਡੀ ਬੌਦਲਤ ਫੜਿਆ।ਮੋਦੀ ਨੇ ਕਿਹਾ ਕਿ ਇਹੀ ਵਿਚੋਲੇ ਮੋਦੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਲੋਕਾਂ ਤੋਂ ਪੁੱਛਿਆ ਮੋਦੀ ਦੀ ਰੱਖਿਆ ਕੌਣ ਕਰੇਗਾ। ਵਿਰੋਧੀਆਂ ਨੂੰ ਖਟਕ ਰਿਹਾ ਹੈ ਕਿ ਚਾਅ ਵਾਲਾ 21ਵੀਂ ਸਦੀ ਦੇ ਵਿਜ਼ਨ ਦੀ ਗੱਲ ਕਿਵੇਂ ਕਰ ਸਕਦਾ ਹੈ।
ਮੋਦੀ ਵਨ ਨੇਸ਼ਨ, ਵਨ ਟੈਕਸ ਦੇ ਸਪਨੇ ਨੂੰ ਕਿਵੇਂ ਸਾਕਾਰ ਕਰ ਸਕਦਾ ਹੈ। ਇਹ ਇਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਮੈਂ ਇਹ ਸਭ ਕਰ ਚੁੱਕਾ ਹਾਂ। ਇਨ੍ਹਾਂ ਨੂੰ ਇਸੇ ਗੱਲ ਦੀ ਪਰੇਸ਼ਾਨੀ ਹੈ।ਮੋਦੀ ਨੇ ਕਿਹਾ ਕਿ ਯਾਦ ਕਰੋ ਪਹਿਲਾਂ ਸਰਜੀਕਲ ਸਟ੍ਰਾਈਕ ਤੇ ਫਿਰ ਏਅਰ ਸਟ੍ਰਾਈਕ। ਇਸ ਨੂੰ ਲੈ ਕੇ ਇਨ੍ਹਾਂ ਨੇ ਕਿਦਾ-ਕਿਦਾ ਦੇ ਸਵਾਲ ਚੁੱਕੇ ਹਨ। ਮੋਦੀ ਨੇ ਅੱਤਵਾਦੀਆਂ ਨੂੰ ਘਰ 'ਚ ਵੜ ਕੇ ਮਾਰਨ ਦਾ ਕਦਮ ਚੁੱਕਿਆ। ਇਹ ਉਨ੍ਹਾਂ ਦੀ ਸਮਝ 'ਚ ਨਹੀਂ ਆਇਆ। ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕੀ ਮੋਦੀ ਸਹੀ ਕਰ ਰਿਹਾ ਹੈ? ਉਨ੍ਹਾਂ ਕਿਹਾ ਜਿਨ੍ਹਾਂ ਨੇ ਪਾਕਿਸਤਾਨ ਦੀ ਧਮਕੀਆਂ ਤੋਂ ਡਰ ਕੇ ਦੇਸ਼ ਚਲਾਇਆ ਹੋਵੇ ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੈ।



