ਸੈਰ ਕਰਕੇ ਘਰ ਪਰਤਦੇ ਸਮੇ ਕੋਰਟ ਮੁਲਾਜਮ ਦੀ ਮੋਟਰਸਾਇਕਲ ਦੀ ਟੱਕਰ ਨਾਲ ਮੌਤ

by vikramsehajpal

ਬੁਢਲਾਡਾ (ਕਰਨ) : ਪਿਛਲੀ ਰਾਤ ਸੈਰ ਕਰਕੇ ਆਪਣੇ ਘਰ ਪਰਤ ਰਹੇ ਸਿਵਲ ਕੋਰਟ ਕੰਪਲੈਕਸ ਦੇ ਮੁਲਾਜਮ ਅਜੀਤਪਾਲ ਸਿੰਘ ਦੀ ਪਿੰਡ ਦਾਤੇਵਾਸ ਵਿਖੇ ਮੋਟਰ ਸਾਇਕਲ ਦੀ ਟੱਕਰ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੁਢਲਾਡਾ ਸਿਵਲ ਕੋਰਟ ਕੰਪਲੈਕਸ ਦਾ ਮੁਲਾਜ਼ਮ ਅਜੀਤਪਾਲ ਸਿੰਘ (42) ਪੁੱਤਰ ਡਾ: ਬਲਵੀਰ ਸਿੰਘ ਵਾਸੀ ਦਾਤੇਵਾਸ ਸੈਰ ਕਰਕੇ ਪੈਦਲ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਬੁਢਲਾਡਾ–ਜਾਖਲ ਮੁੱਖ ਸੜਕ ਤੇ ਬੁਢਲਾਡਾ ਵਾਲੇ ਪਾਸਿਓ ਮਨਪ੍ਰੀਤ ਸਿੰਘ ਪੁੱਤਰ ਮੱਘਰ ਸਿੰਘ ਅਤੇ ਨਾਦੀ ਪੁੱਤਰ ਲੀਲਾ ਸਿੰਘ ਵਾਸੀ ਕਾਹਨਗੜ੍ਹ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਕਾਹਨਗੜ ਨੂੰ ਜਾ ਰਹੇ ਸਨ ਤਾਂ ਉਨਾਂ ਦਾ ਮੋਟਰਸਾਇਕਲ ਅਜੀਤਪਾਲ ਸਿੰਘ ਵਿਚ ਜਾ ਵੱਜਾ ਜਿਸਦੀ ਡਿੱਗਦਿਆ ਸਾਰ ਹੀ ਮੌਤ ਹੋ ਗਈ ਅਤੇ ਜਖਮੀ ਹੋਏ ਇੰਨ੍ਹਾਂ ਮੋਟਰਸਾਇਕਲ ਸਵਾਰਾਂ ਚੋਂ ਵੀ ਮਨਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਮਾਨਸਾ ਲਈ ਰੈਫਰ ਕਰ ਦਿੱਤਾ ਗਿਆ।

ਮ੍ਰਿਤਕ ਆਪਣੇ ਪਿਛੇ ਪਤਨੀ, ਇੱਕ ਲੜਕਾ ਤੇ ਇੱਕ ਲੜਕੀ ਛੱਡ ਗਿਆ ਹੈ। ਸਿਵਲ ਹਸਪਾਲ ਵਿਖੇ ਪੁੱਜੇ ਪਿੰਡ ਦਾਤੇਵਾਸ ਦੇ ਲੋਕਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਲਾਸ਼ ਪੋਸਟ ਮਾਰਟਮ ਕਰਨ ਤੋਂ ਬਾਅਦ ਵਾਰਸਾਂ ਨੂੰ ਸੋਪ ਦਿੱਤੀ ਗਈ ਹੈ। ਜਿਸ ਤੋਂ ਬਾਅਦ ਅੱਜ ਦੁਪਿਹਰ ਪਿੰਡ ਦਾਤੇਵਾਸ ਵਿਖੇ ਕੀਤੇ ਗਏ ਮ੍ਰਿਤਕ ਦੇਹ ਦੇ ਸਸਕਾਰ ਕੀਤਾ ਗਿਆ ਹੈ। ਮ੍ਰਿਤਕ ਅਜੀਤਪਾਲ ਸਿੰਘ ਦੀ ਹੋਈ ਅਚਨਚੇਤ ਮੋਤ ਦੇ ਹਲਕੇ ਦੇ ਰਾਜਨੀਤਕ, ਸਮਾਜਿਕ, ਸੰਸਥਾਵਾਂ ਅਤੇ ਬਾਰ ਐਸ਼ੋਸ਼ੀਏਸ਼ਨ ਦੇ ਮੈਬਰਾਂ ਸਮੇਤ ਕੋਰਟ ਦੇ ਮੁਲਾਜਮਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।