ਅਮਰੀਕਾ – ਸਕੂਲ ਖੁੱਲ੍ਹਣ ਕਾਰਨ ਬੱਚਿਆਂ ਨੂੰ ਹੋ ਰਿਹਾ ਕੋਰੋਨਾ, 10 ਫੀਸਦੀ ਬੱਚੇ ਪ੍ਰਭਾਵਿਤ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ 'ਚ ਇਕ ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ ਅਤੇ ਖੇਡ ਗਤੀਵਿਧੀਆਂ ਨੂੰ ਖੋਲਣ ਨਾਲ ਬੱਚਿਆਂ ਵਿਚ ਇਨਫੈਕਸ਼ਨ ਵੱਧਦੀ ਪ੍ਰਤੀਤ ਹੋ ਰਹੀ ਹੈ। ਅਮਰੀਕਾ ਵਿਚ ਹੁਣ ਤੱਕ ਪਾਏ ਗਏ 74 ਲੱਖ ਮਾਮਲਿਆਂ ਵਿਚੋਂ 10 % ਬੱਚੇ ਹਨ। ਦੇਸ਼ ਵਿਚ 2 ਲੱਖ 10,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੰਗਲਵਾਰ ਨੂੰ ਆਪਣੀ ਰਿਪੋਕਟ ਵਿਚ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਦੱਸਿਆ ਕਿ ਕੁਲ ਮਾਮਲਿਆਂ ਵਿਚ ਹਰ ਉਮਰ ਦੇ ਬੱਚਿਆਂ ਦੀ ਗਿਣਤੀ ਵਧ ਕੇ 10% ਹੋ ਗਈ ਹੈ। ਬੀਤੇ ਅਪ੍ਰੈਲ ਵਿਚ ਇਹ ਅੰਕੜਾ ਸਿਰਫ 2% ਸੀ। ਜਦਕਿ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਿਹਾ ਕਿ ਸਕੂਲੀ ਬੱਚਿਆਂ ਵਿਚ ਸਤੰਬਰ ਦੀ ਸ਼ੁਰੂਆਤ ਤੋਂ ਕੋਰੋਨਾ ਦੀ ਲਾਗ ਵੱਧਣੀ ਸ਼ੁਰੂ ਹੋਈ।

ਛੋਟੇ ਬੱਚਿਆਂ ਦੀ ਤੁਲਨਾ ਵਿਚ ਕਰੀਬ ਦੁੱਗਣੇ ਅੱਲੜ੍ਹ ਪ੍ਰਭਾਵਿਤ ਪਾਏ ਗਏ ਹਨ। ਜ਼ਿਆਦਾਤਰ ਬੱਚੇ ਆਮ ਤੌਰ 'ਤੇ ਪ੍ਰਭਾਵਿਤ ਹੋਏ। ਓਥੇ ਹੀ ਬਾਲਗਾਂ ਦੀ ਤੁਲਨਾ ਵਿਚ ਬੱਚਿਆਂ ਨੂੰ ਹਸਪਤਾਲ ਵਿਚ ਦਾਖਲ ਕਰਨ ਦੀ ਜ਼ਰੂਰਤ ਵੀ ਘੱਟ ਪੈ ਰਹੀ ਹੈ।