ਧੁੱਸੀ ਬੰਨ੍ਹ ‘ਚ 2 ਥਾਵਾਂ ‘ਤੇ ਆਈਆਂ ਤਰੇੜਾਂ, ਕਈ ਇਲਾਕਿਆਂ ‘ਚ ਪਾਣੀ ਆਉਣਾ ਹੋਇਆ ਸ਼ੁਰੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸ਼ਾਹਕੋਟ ਦੇ ਲੋਹੀਆਂ ਇਲਾਕੇ 'ਚ 2 ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟਣ ਕਾਰਨ ਪਾਣੀ ਕਈ ਇਲਾਕਿਆਂ 'ਚ ਆਉਣਾ ਸ਼ੁਰੂ ਹੋ ਗਿਆ । NDRF ਦੀਆਂ ਟੀਮਾਂ ਵਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਦੇਰ ਰਾਤ ਤੋਂ ਮੁਹਿੰਮ ਚਲਾਈ ਜਾ ਰਹੀ ਹੈ। ਦੱਸ ਦਈਏ ਕਿ ਅਗਸਤ 2019 'ਚ ਲੋਹੀਆਂ 'ਚ ਆਏ ਹੜ੍ਹ ਕਾਰਨ ਉਹ ਬੰਨ੍ਹ ਟੁੱਟ ਗਿਆ ਸੀ।

ਕਿਹਾ ਜਾ ਰਿਹਾ ਇਸ ਕਾਰਨ ਹੁਣ ਰੇਤ ਦਾ ਪੱਧਰ ਉੱਚਾ ਹੈ ਤੇ ਇਸ ਲਈ ਤਿਕੋਣ ਛੱਡਣ ਕਾਰਨ ਪਾਣੀ ਦਾ ਪੱਧਰ ਉੱਪਰ ਆਉਂਦਾ ਹੈ, ਉੱਥੇ ਹੀ ਨਹਿਰਾਂ 'ਚ ਪਾਣੀ ਦਾ ਪੱਧਰ ਵਧਣ ਕਾਰਨ ਭਾਖੜਾ ਡੈਮ ਦੇ ਗੇਟ ਵੀ ਖੋਲ੍ਹ ਦਿੱਤੇ ਗਏ ਹਨ। ਭਾਰੀ ਬਰਸਾਤ ਕਾਰਨ ਹੁਣ ਤੱਕ ਕਈ ਲੋਕ ਘਰੋਂ ਬੇਘਰ ਹੋ ਗਏ ਹਨ ।ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਇਸ ਕਾਰਨ ਸਤਲੁਜ ਦੇ ਕੰਢੇ ਰਹਿੰਦੇ ਪਿੰਡਾਂ 'ਚ ਹੜ੍ਹਾ ਦਾ ਖ਼ਤਰਾ ਬਣਿਆ ਹੋਇਆ ਹੈ । ਦੱਸਣਯੋਗ ਹੈ ਕਿ ਸ਼ਾਹਕੋਟ ਦੇ ਇੱਕ ਪਿੰਡ ਦਾ 24 ਸਾਲਾਂ ਨੌਜਵਾਨ ਅਰਸ਼ਦੀਪ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਨੌਜਵਾਨ ਖੁਦ ਨਿਕਲਣ ਦੀ ਥਾਂ 'ਤੇ ਆਪਣੀ ਮੋਟਰਸਾਈਕਲ ਨੂੰ ਕੱਢਣ ਲੱਗ ਪਿਆ। ਇਸ ਵਿਚਾਲੇ ਹੀ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ, ਜਿਸ ਨੂੰ ਲੱਭਣ ਲਈ ਬਚਾਅ ਟੀਮਾਂ ਵਲੋਂ ਭਾਲ ਕੀਤੀ ਜਾ ਰਹੀ ਹੈ।