ਸੀਏਟਲ, 30 ਅਪ੍ਰੈਲ(ਰਣਜੀਤ ਕੌਰ):
ਗੂਗਲ ਦੀ ਕੰਪਲੈਕਸ ਬਿਲਡਿੰਗ ਸਾਈਟ ਤੇ ਕੰਮ ਕਰ ਰਹੀ ਕ੍ਰੇਨ ਅਚਾਨਕ ਬਿਲਡਿੰਗ ਦੀ ਛੱਤ ਤੋਂ ਚੌਰਾਹੇ ਵਿਚ ਜਾ ਡਿੱਗੀ , ਲੋਕਲ ਮੀਡੀਆ ਦੇ ਅਨੁਸਾਰ ਇਹ ਘਟਨਾ ਸੀਏਟਲ ਦੇ ਗੁਆਂਢ ਵਿੱਚ ਸਾਊਥ ਲੇਕ ਯੂਨੀਅਨ ਵਿਚ ਤਕਰੀਬਨ ਦੁਪਹਿਰ ਦੇ 3.30 ਵਜੇ ਹੋਈ , ਇਸ ਵਿਚ 4 ਲੋਕਾਂ ਦੇ ਮਰਨ ਅਤੇ 3 ਲੋਕਾਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ |
ਮਰਣ ਵਾਲਿਆਂ ਵਿਚ ਤਿੰਨ ਬੰਦੇ ਜਿਨਾ ਵਿਚੋਂ ਦੋ ਕ੍ਰੇਨ ਵਿਚ ਹੀ ਕਮ ਕਰ ਰਹੇ ਸਨ ਅਤੇ ਇਕ ਔਰਤ ਅਤੇ ਇਕ ਮਰਦ ਜੋਂ ਕਿ ਚੋਰਾਹੇ ਵਿਚ ਆਪਣੇ ਆਪਣੇ ਵਾਹਨਾਂ ਵਿਚ ਫਸੇ ਹੋਏ ਸਨ ,ਫਾਇਰ ਬ੍ਰਿਗੇਡ ਵਾਲਿਆ ਵਲੋਂ ਦਸਿਆ ਗਿਆ ਕਿ ਤਿੰਨ ਮਰੀਜਾ ਨੂੰ ਹਸਪਤਾਲ਼ ਲਿਜਾਇਆ ਗਿਆ ਜਿਨਾ ਵਿਚ ਇਕ 27 ਸਾਲ ਦਾ ਮੁੰਡਾ,ਇਕ 25 ਸਾਲ ਦੀ ਕੁੜੀ ਅਤੇ ਇਕ ਛੋਟੀ ਬੱਚੀ ਸੀ , ਸੂਤਰਾਂ ਤੋਂ ਪਤਾ ਚਲਿਆ ਹੈ ਕਿ ਕ੍ਰੇਨ ਦੇ ਫੇਲ੍ਹ ਹੋਣ ਦਾ ਕੀ ਕਾਰਨ ਸੀ।
ਇਸ ਤੇ ਵਾਸ਼ਿੰਗਟਨ ਰਾਜ ਦੇ ਲੇਬਰ ਅਤੇ ਇਡਸਟਰੀ ਵਿਭਾਗ ਵਲੋਂ ਪੜਤਾਲ ਕੀਤੀ ਜਾ ਰਹੀ ਹੈ , ਉੱਥੇ ਮੌਜੂਦ ਇਕ ਗਵਾਹ ਨੇ ਦਸਿਆ ਕਿ ਬਹੁਤ ਤੇਜ ਹਵਾ ਚਲ ਰਹੀ ਸੀ ਜਦੋਂ ਕ੍ਰੇਨ ਛੱਤ ਤੋਂ ਹੇਠਾਂ ਆ ਡਿੱਗੀ ਇਸ ਦਾ ਇਕ ਹਿੱਸਾ ਬਿਲਡਿੰਗ ਦੀ ਸਾਇਡ ਤੇ ਅਤੇ ਇਕ ਹਿੱਸਾ ਚੋਰਾਹੇ ਵਿਚ ਜਾ ਡਿੱਗਿਆ , ਜਿਸ ਤੋਂ ਬਾਅਦ ਬਚਾਅ ਕਰਮਚਾਰੀਆਂ ਵਲੋਂ ਇਲਾਕੇ ਨੂੰ ਸੀਲ ਕਰ ਬਚਾਅ ਕਾਰਜ ਆਰੰਭ ਕੀਤੇ ਗਏ |



