ਦਿੱਲੀ (ਦੇਵ ਇੰਦਰਜੀਤ) : ਏਅਰ ਇੰਡੀਆ ਨੇ ਦੱਸਿਆ ਕਿ ਐਸਆਈਟੀ 'ਤੇ ਸਾਈਬਰ ਹਮਲਾ ਫਰਵਰੀ ਦੇ ਆਖਰੀ ਹਫ਼ਤੇ 'ਚ ਹੋਇਆ। ਇਸ 'ਚ ਏਅਰ ਇੰਡੀਆ ਸਣੇ ਦੁਨੀਆ ਦੀਆਂ ਕਈ ਹੋਰ ਏਅਰਲਾਈਨਜ਼ ਦੇ 45 ਯਾਤਰੀਆਂ ਦਾ ਡਾਟਾ ਚੋਰੀ ਹੋਇਆ ਹੈ। ਇਨ੍ਹਾਂ 'ਚ 11 ਅਗਸਤ 2011 ਤੋਂ ਤਿੰਨ ਫਰਵਰੀ 2021 'ਚ ਰਜਿਸਟਰ ਹੋਏ ਯਾਤਰੀਆਂ ਦੀਆਂ ਨਿੱਜੀ ਜਾਣਕਾਰੀਆਂ ਹਨ।
ਇਕ ਸਾਈਬਰ ਹਮਲੇ 'ਚ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਯਾਤਰੀਆਂ ਦਾ ਡਾਟਾ ਲੀਕ ਹੋਇਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਨੂੰ ਪੈਸੇਂਜਰ ਸਰਵਿਸ ਸਿਸਟਮ ਉਪਲਬਧ ਕਰਵਾਉਣ ਵਾਲੀ ਫਰਮ ਐਸਆਈਟੀਏ 'ਤੇ ਸਾਈਬਰ ਹਮਲਾ ਕਰ ਕੇ ਡਾਟਾ ਚੋਰੀ ਕੀਤਾ ਗਿਆ ਹੈ।
ਲੀਕ ਹੋਏ ਡਾਟਾ 'ਚ ਨਾਂ, ਜਨਮ ਮਿਤੀ, ਕਾਂਟੈਕਟ ਇਨਫਰਮੇਸ਼ਨ, ਪਾਸਪੋਰਟ ਦੀ ਜਾਣਕਾਰੀ, ਟਿਕਟ ਦੀ ਜਾਣਕਾਰੀ ਤੇ ਕ੍ਰੈਡਿਟ ਕਾਰਡ ਡਾਟਾ ਸ਼ਾਮਲ ਹੈ। ਏਅਰਲਾਈਨਜ਼ ਨੇ ਸਾਰੇ ਯਾਤਰੀਆਂ ਨੂੰ ਪਾਸਵਰਡ ਬਦਲਣ ਨੂੰ ਕਿਹਾ ਹੈ। ਨਾਲ ਹੀ ਹੋਰ ਜ਼ਰੂਰੀ ਕਦਮ ਚੁੱਕਣ ਦਾ ਭਰੋਸਾ ਦਿਵਾਇਆ। ਏਅਰ ਇੰਡੀਆ ਨੇ ਕਿਹਾ ਹੈ ਕਿ ਡਾਟਾ ਲੀਕ ਹੋਣ ਨਾਲ ਸੰਭਾਵਿਤ ਖਤਰੇ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਐਸਆਈਟੀ ਨੇ ਸੁਨਿਸ਼ਚਿਤ ਕੀਤਾ ਹੈ ਕਿ ਡਾਟਾ ਲੀਕ ਤੋਂ ਬਾਅਦ ਕੋਈ ਅਣਅਧਿਕਾਰਤ ਗਤੀਵਿਧੀ ਨਹੀਂ ਦੇਖੀ ਗਈ ਹੈ।



