IND vs SA 3rd Test: ਭਾਰਤ ਨੂੰ ਲੱਗਾ ਦੂਜਾ ਝਟਕਾ

by mediateam

ਸਪੋਰਟਸ ਡੈਸਕ — ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਅਤੇ ਆਖਰੀ ਟੈਸਟ ਮੁਕਾਬਲਾ ਅੱਜ ਰਾਂਚੀ ਦੇ ਜੇ. ਐੱਸ. ਸੀ. ਏ. ਮੈਦਾਨ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕ੍ਰੀਜ਼ 'ਤੇ ਰੋਹਿਤ ਸ਼ਰਮਾ ਅਤੇ ਕੋਹਲੀ ਮੌਜੂਦ ਹਨ।


  • ਮਯੰਕ ਅਗਰਵਾਲ 10 ਦੌੜਾਂ ਤੇ ਹੋਏ ਆਊਟ


ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਯੰਕ 10 ਦੌੜਾਂ ਦੇ ਨਿੱਜੀ ਸਕੋਰ 'ਤੇ ਰਬਾਡਾ ਦੀ ਗੇਂਦ 'ਤੇ ਐਲਗਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।

  • ਬਿਨਾਂ ਖਾਤਾ ਖੋਲੇ ਪੁਜਾਰਾ ਹੋਇਆ ਆਊਟ


ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਪੁਜਾਰਾ ਬਿਨਾ ਖਾਤਾ ਖੋਲ੍ਹੇ  ਰਬਾਡਾ ਦੀ ਗੇਂਦ 'ਤੇ ਐਲਬੀਡਬਲਯੂ ਤੇ ਵਿਕਟ ਗਵਾ ਪਵੇਲੀਅਨ ਪਰਤ ਗਏ।

ਟੀਮਾਂ ਇਸ ਤਰ੍ਹਾਂ ਹਨ — 

ਭਾਰਤ — ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਸ਼ਾਹਬਾਜ਼ ਨਦੀਮ।

ਦੱਖਣੀ ਅਫਰੀਕਾ — ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ, ਥਿਊਨਿਸ ਡੀ ਬਰਾਊਨ, ਕਵਿੰਟਨ ਡੀ ਕੌਕ, ਡੀਨ ਐਲਗਰ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਮ, ਸੇਨੁਰਨ ਮੁਥੂਸਾਮੀ, ਵਰਨੇਨ ਫਿਲੈਂਡਰ, ਡੇਨ ਪੀਟ, ਕੈਗਿਸੋ ਰਬਾਡਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।