ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਦਿੱਤਾ ਬੱਲੇਬਾਜ਼ੀ ਕਰਨ ਦਾ ਸੱਦਾ

by

ਖੇਡ ਡੈਸਕ: ਆਸਟਰੇਲੀਆ ਤੇ ਵੈਸਟਇੰਡੀਜ਼ ਵਿਚਾਲੇ ਅੱਜ ਵਰਲਡ ਕੱਪ 2019 ਦਾ 10ਵਾਂ ਮੈਚ ਨਾਟਿੰਘਮ ਦੇ ਟ੍ਰੇਂਟ ਬ੍ਰਿਜ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਜਿਥੇ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਜਿੱਥੇ ਦੋਵੇਂ ਟੀਮਾਂ ਇਸ ਟੂਰਨਾਮੈਂਟ 'ਚ ਆਪਣਾ ਦੂਜਾ ਮੁਕਾਬਲਾ ਖੇਡ ਰਹੀਆਂ ਹਨ।

ਆਸਟਰੇਲੀਆ ਅਤੇ ਵੈਸਟਇੰਡੀਜ਼ ਦੀ ਗੱਲ ਕੀਤੀ ਜਾਵੇ ਤੇ ਆਸਟਰੇਲੀਆ  ਨੇ 4 ਮੈਚ ਵਿਚ ਜੀਤ ਪ੍ਰਾਪਤ ਕੀਤੀ ਹੈ ਤੇ ਓਥੇ ਹੀ ਵੈਸਟਇੰਡੀਜ਼  ਨੇ 5 ਵਾਰ ਆਸਟਰੇਲੀਆ ਨੂੰ ਹਰ ਦਾ ਮੂੰਹ ਦਿਖਾਯਾ ਹੈ।

ਆਸਟ੍ਰੇਲੀਆ (ਪਲੇਇੰਗ ਇਲੈਵਨ): ਅਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਉਸਮਾਨ ਖਵਾਜਾ, ਸਟੀਵਨ ਸਮਿਥ, ਗਲੇਨ ਮੈਕਸਵੈਲ, ਮਾਰਕਸ ਸਟੋਇਨਸ, ਐਲੇਕਸ ਕੈਰੀ, ਨਾਥਨ ਕੋਲਟਰ ਨਾਈਲ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜੈਂਪਾ


ਵੈਸਟ ਇੰਡੀਜ਼ (ਪਲੇਇੰਗ ਇਲੈਵਨ): ਕ੍ਰਿਸ ਗੇਲ, ਈਵਿਨ ਲੇਵਿਸ, ਸ਼ਾਈ ਹੋਪ (ਡਬਲਯੂ.), ਨਿਕੋਲਸ ਪੁਰਨ, ਸ਼ਿਮਰੋਨ ਹੇਟਮਾਇਰ, ਆਂਦਰੇ ਰਸੇਲ, ਜੇਸਨ ਹੋਡਰ (ਕਪਤਾਨ), ਕਾਰਲੋਸ ਬ੍ਰੈਥਵਾਟ, ਐਸ਼ਲੀ ਨਰਸ, ਸ਼ੇਲਡਨ ਕੋਟਰੇਲ, ਓਸ਼ੇਨ ਥਾਮਸ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।