ਕਸਟਮ ਵਿਭਾਗ ਦੀ ਕਾਰਵਾਈ; ਏਅਰਪੋਰਟ ਤੋਂ ਯਾਤਰੀ ਕੋਲੋਂ ਜ਼ਬਤ ਕੀਤਾ 21 ਲੱਖ ਦਾ ਸੋਨਾ

by jaskamal

ਨਿਊਜ਼ ਡੈਸਕ (ਜਸਕਮਲ) : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਏਅਰਪੋਰਟ ’ਤੇ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 21 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਦੀ ਟੀਮ ਨੇ ਏਅਰਪੋਰਟ 'ਚ ਦੁਬਈ ਤੋਂ ਆਏ ਇਕ ਯਾਤਰੀ ਦੇ ਟਰੌਲੀ ਬੈਗ 'ਚੋਂ ਸੋਨਾ ਜ਼ਬਤ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਆਇਆ ਯਾਤਰੀ ਆਪਣੇ ਟਰਾਲੀ ਬੈਗ ’ਚ ਪੇਸਟ ਦੇ ਰੂਪ ’ਚ ਸੋਨਾ ਛੁਪਾ ਲਿਆ ਸੀ, ਜਿਸ ਦੇ ਬਾਵਜੂਦ ਉਹ ਵਿਭਾਗ ਨੂੰ ਚਕਮਾ ਦੇਣ ’ਚ ਅਸਫਲ ਰਿਹਾ । 21 ਲੱਖ ਦਾ ਸੋਨਾ ਲਿਆਉਣ ਵਾਲੇ ਯਾਤਰੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਉਸ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..