ਕਸਟਮ ਵਿਭਾਗ ਦੀ ਕਾਰਵਾਈ; ਅੰਮ੍ਰਿਤਸਰ ਏਅਰਪੋਰਟ ਯਾਤਰੀ ਦੇ ਗੁਦਾ ’ਚੋਂ 28. 8 ਲੱਖ ਦਾ ਸੋਨਾ ਜ਼ਬਤ

by jaskamal

ਨਿਊਜ਼ ਡੈਸਕ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਾਹ ਤੋਂ ਆਏ ਇਕ ਯਾਤਰੀ ਦੇ ਗੁਦਾ ’ਚੋਂ 28.8 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਉਕਤ ਯਾਤਰੀ ਨੂੰ ਸਮੱਗਲਿੰਗ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਹੈ। 

ਦੱਸ ਦੇਈਏ ਕਿ ਗ੍ਰਿਫ਼ਤਾਰ ਕੀਤਾ ਗਿਆ ਯਾਤਰੀ ਰਾਮਪੁਰ (ਯੂਪੀ) ਦਾ ਰਹਿਣ ਵਾਲਾ ਹੈ। ਉਕਤ ਯਾਤਰੀ ਨੇ ਤਿੰਨ ਕੈਪਸੂਲ ਦੇ ਰੂਪ ਵਿਚ ਸੋਨੇ ਨੂੰ ਆਪਣੀ ਗੁਦਾ ਵਿਚ ਛੁਪਾਇਆ ਹੋਇਆ ਸੀ। ਅਜਿਹਾ ਕਰ ਕੇ ਉਹ ਵਿਭਾਗ ਨੂੰ ਚਕਮਾ ਦੇਣ ਦੀ ਫਿਰਾਕ ਵਿਚ ਸੀ। ਕਸਟਮ ਵਿਭਾਗ ਦੀ ਟੀਮ ਨੇ ਉਸ ਦੀ ਇਸ ਕੌਸ਼ਿਸ਼ ਨੂੰ ਨਾਕਾਮ ਕਰ ਦਿੱਤਾ।