ਤੂਫ਼ਾਨ ਫੇਨੀ ਨੇ ਭਾਰਤ ਵਿੱਚ ਮਚਾਇਆ ਕਹਿਰ – 10 ਲੋਕਾਂ ਦੀ ਮੌਤ , 160 ਜ਼ਖਮੀ

by mediateam
ਪੁਰੀ / ਕਲਕੱਤਾ , 04 ਮਈ ( NRI MEDIA ) ਇਕ ਵੱਡੇ ਚੱਕਰਵਾਤੀ ਤੂਫਾਨ 'ਫੇਨੀ' ਨੇ ਸ਼ੁੱਕਰਵਾਰ ਨੂੰ ਉੜੀਸਾ ਦੇ ਕਿਨਾਰੇ ਤੇ ਦਸਤਕ ਦਿੱਤੀ ਅਤੇ ਸਮੁੰਦਰੀ ਕੰਢਿਆਂ 'ਤੇ ਤਿੱਖਾ ਹਮਲਾ ਕੀਤਾ , ਉੜੀਸਾ ਦੇ ਪੁਰੀ ਅਤੇ ਭੁਵਨੇਸ਼ਵਰ ਸਮੇਤ ਕਈ ਖੇਤਰਾਂ ਵਿਚ ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਨੂੰ ਉਖਾੜ ਦਿੱਤਾ , ਬਹੁਤ ਸਾਰੀਆਂ ਇਮਾਰਤਾਂ ਢਹਿ ਗਈਆਂ ਅਤੇ ਰਿਹਾਇਸ਼ੀ ਇਲਾਕਿਆਂ ਪਾਣੀ ਭਰ ਗਿਆ , ਇਸ ਤਬਾਹੀ ਵਿੱਚ10 ਲੋਕ ਆਪਣੀ ਜਾਨ ਗੁਆ ਬੈਠੇ ਜਦਕਿ 160 ਤੋਂ ਵੱਧ ਲੋਕ ਜ਼ਖਮੀ ਹੋਏ ਹਨ  ਹਲਕੀ ਚੰਗੇ ਸੁਰੱਖਿਆ ਪ੍ਰਬੰਧ ਕਾਰਣ ਲੱਖਾਂ ਲੋਕ ਦੀ ਜਾਨ ਬਚਾ ਲਈ ਗਈ, ਉੜੀਸਾ ਵਿਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਇਹ ਮਾਰੂ ਤੂਫਾਨ ਪੱਛਮੀ ਬੰਗਾਲ ਵਿੱਚ ਦਾਖ਼ਲ ਹੋਇਆ ਹੈ | ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਫਾਨੀ ਸ਼ਨੀਵਾਰ ਨੂੰ ਪੱਛਮੀ ਬੰਗਾਲ ਤੱਕ ਪਹੁੰਚ ਜਾਵੇਗਾ , ਤਾਜ਼ਾ ਜਾਣਕਾਰੀ ਦੇ ਅਨੁਸਾਰ ਦੇਰ ਰਾਤ ਬੰਗਾਲ ਦੇ ਕਈ ਇਲਾਕਿਆਂ ਵਿੱਚ ਇਸ ਤੂਫਾਨ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ , ਖੜਗਪੁਰ, ਈਸਟ ਮਿਦਨਾਪੁਰ, ਮੁਰਸ਼ਿਦਬਾਦ, ਉੱਤਰੀ 24 ਪਰਗਨਾ ਅਤੇ ਡਿਗਾ ਵਰਗੇ ਇਲਾਕਿਆਂ ਵਿੱਚ ਦੇਰ ਰਾਤ ਬਹੁਤ ਭਾਰੀ ਮੀਹ ਪਏ ਅਤੇ ਤੇਜ਼ ਹਵਾਵਾਂ ਚੱਲੀਆਂ | ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਹੁਣ ਤੱਕ ਬੰਗਾਲ ਵਿੱਚ ਫੇਨੀ ਤੂਫ਼ਾਨ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ ਅਤੇ ਹੁਣ ਇਸਦਾ ਖਤਰਾ ਟਾਲਦਾ ਨਜ਼ਰ ਆ ਰਿਹਾ ਹੈ , ਸੁਰੱਖਿਆ ਦੇ ਲਿਹਾਜ਼ ਨਾਲ ਕਲਕੱਤਾ ਹਵਾਈ ਅੱਡੇ ਦੀ ਸੇਵਾ ਕੁਝ ਸਮੇਂ ਲਈ ਬੰਦ ਰੱਖੀ ਗਈ ਹੈ , ਇਸ ਤੋਂ ਬਾਅਦ ਹੁਣ ਓਡੀਸ਼ਾ ਤੋਂ ਹਵਾਈ ਸੇਵਾ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ | ਐਨਡੀਐਫ ਦੇ ਡੀ ਆਈ ਜੀ ਓਰਪਰੇਸ਼ਨ ਰਣਦੀਪ ਕੁਮਾਰ ਨੇ ਕਿਹਾ ਕਿ ਫੇਨੀ ਤੁਫਾਨ ਕਮਜ਼ੋਰ ਹੋ ਗਿਆ ਹੈ , ਉਹ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਅਜੇ ਵੀ ਹੈ ਪਰ ਉਹ ਬੰਗਲਾਦੇਸ਼ ਵੱਲ ਵਧ ਰਿਹਾ ਹੈ , ਸਥਿਤੀ ਕੰਟਰੋਲ ਵਿੱਚ ਹੈ ,ਐਨਡੀਐਫਐਫ ਦੀਆਂ 9 ਟੀਮਾਂ ਪੱਛਮੀ ਬੰਗਾਲ ਵਿੱਚ ਹਨ , ਵਿਸ਼ੇਸ਼ ਰਿਲੀਫ ਕਮਿਸ਼ਨਰ ਨੇ ਕਿਹਾ ਕਿ ਫੇਨੀ ਤੂਫ਼ਾਨ ਨਾਲ 1 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ , ਪੁਰੀ ਜਿਲਾ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ , ਇੱਥੇ 20 ਹਜ਼ਾਰ ਤੋਂ ਜਿਆਦਾ ਰੁੱਖ ਡਿੱਗ ਗਏ ਹਨ ਅਤੇ ਬਿਜਲੀ ਸੇਵਾ ਵੀ ਠੱਪ ਹੋਈ ਹੈ |