ਮੁਹੰਮਦਾਬਾਦ , 14 ਅਕਤੂਬਰ ( NRI MEDIA )
ਉੱਤਰ ਪ੍ਰਦੇਸ਼ ਦੇ ਮੌ ਵਿੱਚ ਸੋਮਵਾਰ ਸਵੇਰੇ ਇੱਕ ਸਿਲੰਡਰ ਧਮਾਕੇ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਦਰਜਨ ਤੋਂ ਵੱਧ ਲੋਕ ਮਲਬੇ ਹੇਠ ਦੱਬੇ ਹੋਏ ਹਨ ,ਇਹ ਘਟਨਾ ਮੁਹੰਮਦਾਬਾਦ ਦੇ ਵਲੀਦਪੁਰ ਪਿੰਡ ਦੀ ਹੈ ,ਪ੍ਰਾਪਤ ਜਾਣਕਾਰੀ ਅਨੁਸਾਰ ਐਲਪੀਜੀ ਸਿਲੰਡਰ ਇਕ ਘਰ ਵਿਚ ਫਟਿਆ ਜਿਸ ਤੋਂ ਬਾਅਦ ਦੋ ਮੰਜ਼ਿਲਾ ਇਮਾਰਤ ਢਹਿਢੇਰੀ ਹੋ ਗਈ।
ਇਸ ਅਚਾਨਕ ਹੋਏ ਹਾਦਸੇ ਵਿੱਚ ਪੂਰਾ ਪਰਿਵਾਰ ਉਜੜ ਗਿਆ ਹੈ , ਮਲਬੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਟੀਮ ਨੂੰ ਸਖਤ ਸੰਘਰਸ਼ ਕਰਨਾ ਪਿਆ , ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ,ਲੋਕਾਂ ਨੂੰ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ |
ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ ,ਇਸ ਸਿਲੰਡਰ ਧਮਾਕੇ ਵਿਚ 15 ਲੋਕ ਜ਼ਖਮੀ ਹੋਏ ਹਨ ,ਬਚਾਅ ਅਧਿਕਾਰੀ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ,ਹਾਲੇ ਤੱਕ ਸਿਲੰਡਰ ਧਮਾਕਾ ਕਿਵੇਂ ਹੋਇਆ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ,ਮਾਮਲੇ ਦੀ ਜਾਂਚ ਚੱਲ ਰਹੀ ਹੈ, ਘਟਨਾ ਦੇ ਵਿਸਥਾਰ ਵੇਰਵਿਆਂ ਦਾ ਇੰਤਜ਼ਾਰ ਹੈ।



