ਮੀਡੀਆ ਡੈਸਕ , 23 ਮਈ ( NRI MEDIA )
"ਗੁਰੂ ਦਾ ਬੰਦਾ" ਪੰਜਾਬੀ 3 ਡੀ ਫਿਲਮ ਰਿਲੀਜ ਹੋਣ ਤੋ ਬਾਅਦ ਹੁਣ ਦੂਜੀ 3 ਡੀ ਪੰਜਾਬੀ ਫਿਲਮ "ਦਾਸਤਾਨ -ਏ -ਮੀਰੀ ਪੀਰੀ" ਰਿਲੀਜ ਹੋਣ ਲਈ ਬਿਲਕੁਲ ਤਿਆਰ ਹੈ , ਫਿਲਮ ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਇਹ ਫਿਲਮ ਸਿੱਖੀ ਇਤਿਹਾਸ ਨਾਲ ਸੰਬੰਧਿਤ ਹੈ , ਇਸ ਤੋ ਪਹਿਲਾ ਫਿਲਮ "ਚਾਰ ਸਾਹਿਬਜਾਦੇ" ਫਿਲਮ 3 ਡੀ ਵਿਚ ਰਿਲੀਜ ਕੀਤੀ ਗਈ ਸੀ ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਸਰਾਹਿਆ ਗਿਆ ਸੀ ਅਤੇ ਪੂਰੀ ਦੁਨੀਆ ਵਿਚ ਇਹ ਫਿਲਮ ਸੁਪਰ ਹਿਟ ਸਾਬਤ ਹੋਈ ਸੀ।
ਇਹ ਫਿਲਮ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਅਤੇ ਛੇਵੇਂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਨੂੰ ਫ਼ਿਲਮੀ ਪਰਦੇ ਤੇ ਉਤਾਰਿਆ ਗਿਆ ਹੈ , ਇਸ ਫਿਲਮ ਵਿੱਚ ਛੇਵੇਂ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਫੌਜ ਨੂੰ ਵੱਧਦੇ ਹੋਏ ਦਿਖਾਇਆ ਗਿਆ ਹੈ , ਇਹ ਫਿਲਮ ਸਿਨੇਮਾ ਘਰਾ ਵਿੱਚ 5 ਜੂਨ 2019 ਨੂੰ ਆਵੇਗੀ।
ਇਸ ਫਿਲਮ ਨੂੰ ਵਿਨੋਦ ਲੰਜੇਵਰ ਅਤੇ ਗੁਰਜੋਤ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ , ਮੇਜਰ ਸਿੰਘ,ਗੁਰਮੀਤ ਸਿੰਘ ਅਤੇ ਦਿਲਰਾਜ ਸਿੰਘ ਫਿਲਮ ਦੇ ਪ੍ਰੋਡਿਊਸਰ ਹਨ , ਇਸ ਫਿਲਮ ਦਾ ਸੰਗੀਤ ਅਨਾਮਿਕ ਚੌਹਾਨ ਅਤੇ ਕੁਲਜੀਤ ਸਿੰਘ ਨੇ ਦਿੱਤਾ ਹੈ ਅਤੇ ਕੈਲਾਸ਼ ਖੇਰ ਨੇ ਇਸ ਫਿਲਮ ਦਾ ਟਾਈਟਲ ਗੀਤ ਗਾਇਆ ਹੈ |



