ਉਨਟਾਰੀਓ – ਫੋਰਡ ਸਰਕਾਰ ਵਲੋਂ ਡਾਂਸ ਸਟੂਡਿਓ ਖੋਲਣ ਦਾ ਫ਼ੈਸਲਾ

by vikramsehajpal

ਉਨਟਾਰੀਓ (NRI MEDIA) : ਉਨਟਾਰੀਓ 'ਚ ਡੱਗ ਫੋਰਡ ਸਰਕਾਰ ਨੇ ਕੁਝ ਸ਼ਰਤਾਂ ਤਹਿਤ ਡਾਂਸ ਸਟੂਡਿਓ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਉਨਟਾਰੀਓ ਦੀ ਵਿਰਾਸਤ, ਖੇਡ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਲਿਜ਼ਾ ਮੈਕਲਿਓਡ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੀਐਮਓਐਚ ਅਤੇ ਸਿਹਤ ਮੰਤਰਾਲੇ ਦੀ ਸਲਾਹ ਮੁਤਾਬਕ ਡਾਂਸ ਸਟੂਡਿਓ ਮੁੜ ਖੋਲਣ ਦਾ ਫ਼ੈਸਲਾ ਲਿਆ ਹੈ।

2 ਮੀਟਰ ਦੀ ਸਰੀਰਕ ਦੂਰੀ ਸਣੇ ਕੁਝ ਸ਼ਰਤਾਂ ਪੂਰੀ ਕਰਕੇ ਇਹ ਡਾਂਸ ਸਟੂਡਿਓ ਖੋਲੇ ਜਾ ਸਕਣਗੇ। ਮੈਕਲਿਓਡ ਨੇ ਸੀਟੀਵੀ ਨਿਊਜ਼ ਔਟਾਵਾ ਨਾਲ ਗੱਲ ਕਰਦਿਆਂ ਕਿਹਾ ਕਿ ਇੰਡੋਰ ਗੈਦਰਿਕ ਰੂਲਜ਼ ਤਹਿਤ ਸਟੂਡਿਓ 'ਚ ਇੱਕ ਵਾਰ 'ਚ ਸਿਰਫ਼ 10 ਲੋਕ ਹੀ ਅੰਦਰ ਜਾ ਸਕਣਗੇ। ਇਸ ਤੋਂ ਵੱਧ ਲੋਕਾਂ ਦੇ ਅੰਦਰ ਇਕੱਠੇ ਹੋਣ 'ਤੇ ਪਾਬੰਦੀ ਹੈ।