ਜੇਮਸ ਬੋਂਡ ਹੋਏ ਜ਼ਖਮੀ – ਕਰਾਉਣੀ ਪਵੇਗੀ ਸਰਜਰੀ

by

ਮੀਡੀਆ ਡੈਸਕ , 28 ਮਈ , ਰਣਜੀਤ ਕੌਰ ( NRI MEDIA )

ਜੇਮਸ ਬੋਂਡ ਫਰੈਂਨਚਾਇਜ਼ ਦੇ ਔਫਿਸ਼ੈਲ ਟਵਿੱਟਰ ਅਕਾਊਂਟ ਨੇ ਇਹ ਖਬਰ ਸਾਂਝੀ ਕਰਦੇ ਹੋਏ ਕਿਹਾ ਕਿ ਆਉਣ ਵਾਲੀ ਫਿਲਮ ਜੇਮਸ ਬੋਂਡ ਦੀ ਸ਼ੂਟਿੰਗ ਦੌਰਾਨ ਜਖਮੀ ਹੋਣ ਤੋ ਬਾਅਦ ਡੈਨੀਅਲ ਕ੍ਰੇਗ ਦੀ ਗਿੱਟੇ ਦੀ ਸਰਜਰੀ ਹੋਵੇਗੀ, ਉਨਾਂ ਅੱਗੇ ਲਿਖਿਆ ਕਿ ਸਰਜਰੀ ਤੋ ਬਾਅਦ ਕ੍ਰੇਗ ਦੋ ਹਫ਼ਤੇ ਦਾ ਆਰਾਮ ਕਰਨਗੇ ਜਦ ਕਿ ਪ੍ਰੋਡਕਸ਼ਨ ਆਪਣਾ ਕੰਮ ਜਾਰੀ ਰੱਖੇਗੀ , ਸਨ ਪਬਲਿਕੇਸ਼ਨ ਨੇ ਇਕ ਸੂਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕ੍ਰੇਗ ਫਿਲਮ ਬੋਂਡ ਦੇ ਆਖਰੀ ਸੀਨ ਜਮਾਇਕਾ ਵਿਚ ਸ਼ੂਟ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੂੰ ਇਹ ਸੱਟ ਲੱਗੀ ਅਤੇ ਯੂ ਐੱਸ ਵਿਚ ਐਕਸ ਰੇ ਕਰਵਾਉਣ ਲਈ ਲੈ ਜਾਇਆ ਗਿਆ।


ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਕ੍ਰੇਗ ਜੌ ਕਿ ਫ਼ਿਲਮਾਂ ਵਿਚ ਆਪਣੇ ਸਟੰਟ ਆਪ ਕਰਦੇ ਹੋਏ ਜਖਮੀ ਹੋਏ ਹਨ ,ਇਸ ਤੋ ਪਹਿਲਾ ਫਿਲਮ "ਰਾਇਲ ਕੈਸੀਨੋ" ਬੋਂਡ ਵਿਚ ਸ਼ੁਰੂਆਤ ਦੌਰਾਨ ਉਨ੍ਹਾਂ ਨੇ ਸ਼ੂਟਿੰਗ ਦੌਰਾਨ ਆਪਣੇ ਦੋ ਦੰਦ ਤੁੜਵਾਏ ਸਨ , ਇਸ ਤੋ ਇਲਾਵਾ "ਕੁਆਂਟਮ ਆਫ ਸੋਲੇਸ" ਦੌਰਾਨ ਆਪਣੀ ਉਂਗਲੀ ਦਾ ਮਾਸ ਉਖਾੜ ਲਿਆ ਸੀ ਅਤੇ ਮੋਢਾ ਜ਼ਖਮੀ ਕਰ ਲਿਆ ਸੀ ਹਾਲ ਹੀ ਵਿਚ ਰਿਲੀਜ ਹੋਈ ਫਿਲਮ "ਸਪੈਕਟਰ" ਦੌਰਾਨ ਲੜਾਈ ਦੇ ਇੱਕ ਸੀਨ ਵਿਚ ਗੋਡਾ ਜ਼ਖਮੀ ਹੋ ਗਿਆ ਸੀ।

ਆਉਣ ਵਾਲੀ ਫਿਲਮ ਬੋਂਡ ਦਾ ਸਫਰ ਬਹੁਤ ਉਤਾਰ ਚੜਾਅ ਵਾਲਾ ਰਿਹਾ ਹੈ ,ਪਹਿਲਾ ਫਿਲਮ ਦੇ ਅਸਲੀ ਨਿਰਦੇਸ਼ਕ ਡੈਨੀ ਬੋਇਲ ਪ੍ਰੋਡਿਊਸਰ ਬਾਰਬਰਾ ਬ੍ਰੋਕਲੀ ਅਤੇ ਮਾਇਕਲ ਜੀ. ਵਿਲਸਨ ਨਾਲ ਮਨ ਮੁਟਾਵ ਕਾਰਨ ਪ੍ਰੋਜੈਕਟ ਛੱਡ ਕੇ ਚਲੇ ਗਏ ਜਿਸ ਕਾਰਨ ਫਿਲਮ ਦੀ ਪ੍ਰੋਡਕਸ਼ਨ ਵਿਚ ਦੇਰੀ ਹੋ ਗਈ ਅਤੇ ਨਾਲ ਹੀ ਫਿਲਮ ਦੀ ਰਿਲੀਜ ਕਰਨ ਦੀ ਤਰੀਕ ਵੀ ਲੇਟ ਹੋ ਗਈ ਜੋਂ ਕਿ ਪਹਿਲਾ ਅਕਤੂਬਰ 2019 ਸੀ ,ਹੁਣ ਬੋਅਿਲ ਦੀ ਜਗ੍ਹਾ ਕੈਰੀ ਜੋਜੀ ਫੁਕੁਨਗਾ ਫਿਲਮ ਨੂੰ ਨਿਰਦੇਸ਼ਿਤ ਕਰਨਗੇ।

ਫਿਲਮ ਦੀ ਸਟਾਰ ਕਾਸਟ ਦਾ ਅਪ੍ਰੈਲ ਵਿਚ ਖੁਲਾਸਾ ਕੀਤਾ ਗਿਆ ਜਿਸ ਵਿਚ ਔਸਕਰ ਜੇਤੂ ਰਮੀ ਮਲੇਕ ਫਿਲਮ ਵਿਚ ਵਿਲਨ ਦੀ ਭੂਮਿਕਾ ਨਿਭਾਉਣਗੇ ਬਾਕੀ ਨਵੀਂ ਸਟਾਰ ਕਾਸਟ ਵਿਚ ਐਨਾ ਡੇ ਆਰਮਸ,ਲਸ਼ਨਾ ਲੀਂਨਚ, ਡੇਵਿਡ ਦੇਂਸਿਕ, ਬਿੱਲੀ ਮੈਗਨਸਨ ਅਤੇ ਡੈਲੀ ਬੈਨਸਲਾਹ ਸ਼ਾਮਲ ਹਨ।ਇਸ ਤੋ ਇਲਾਵਾ ਪੁਰਾਣੀ ਸਟਾਰ ਕਾਸਟ ਵਿਚੋਂ ਲੀਆ ਸੇ ਡਾਕਸ, ਜੈਫ੍ਰੀ ਵਰਾਇਟ, ਬੈਨ ਵਿਸ਼ੋ,ਰੋਰੀ ਕਿੰਨਿਆਰ, ਨੌਮੀ ਹੈਰਿਸ ਅਤੇ ਰਾਲਫ ਫੈਨੇਸ ਮੌਜੂਦ ਹਨ।

ਫਿਲਮ ਦੀ ਸ਼ੂਟਿੰਗ ਲੰਡਨ,ਇਟਲੀ ਅਤੇ ਨੌਰਵੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਗਾਵਾ ਤੇ ਕੀਤੀ ਜਾਵੇਗੀ , ਫਿਲਮ ਦੇ ਅਸਲੀ ਟਾਈਟਲ ਦਾ ਹਲੇ ਤਕ ਖੁਲਾਸਾ ਨਹੀਂ ਕੀਤਾ ਗਿਆ ਹੈ , ਇਹ ਫਿਲਮ 8 ਅਪ੍ਰੈਲ 2020 ਨੂੰ ਸਿਨੇਮਾ ਘਰਾਂ ਵਿੱਚ ਆਵੇਗੀ।

More News

NRI Post
..
NRI Post
..
Jagjeet Kaur
..