ਪ੍ਰੇਮੀ ਨਾਲ ਫਰਾਰ ਹੋਈ ਧੀ, ਪਰਿਵਾਰਿਕ ਮੈਬਰਾਂ ਨੇ ਕੀਤਾ ਜ਼ਿੰਦਾ ਸੰਸਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਧੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਿਸ ਤੋਂ ਬਾਅਦ ਪਿਤਾ ਤੇ ਉਸ ਦੇ ਭਰਾ ਨੇ ਦਿਲ 'ਤੇ ਪੱਥਰ ਰੱਖ ਕੇ ਜ਼ਿੰਦਾ ਸੰਸਕਾਰ ਕੀਤਾ। ਦੱਸਿਆ ਜਾ ਰਿਹਾ ਕੁੜੀ ਵਿਆਹ ਤੋਂ 1 ਮਹੀਨਾ ਪਹਿਲਾਂ ਹੀ ਆਪਣੇ ਪ੍ਰੇਮੀ ਨਾਲ ਭੱਜ ਗਈ। ਇਸ ਤੋਂ ਗੁੱਸਾ ਹੋਇਆ ਪਰਿਵਾਰਿਕ ਮੈਬਰਾਂ ਨੇ ਕੁੜੀ ਦਾ ਜ਼ਿੰਦਾ ਸੰਸਕਾਰ ਕਰਨ ਦਾ ਫੈਸਲਾ ਲਿਆ। ਇਸ ਘਟਨਾ ਪੂਰਨੀਆਂ ਦੀ ਦੱਸੀ ਜਾ ਰਹੀ ਹੈ । ਪਰਿਵਾਰਿਕ ਮੈਬਰਾਂ ਨੇ ਜ਼ਿੰਦਾ ਸੰਸਕਾਰ ਕਰਦੇ ਕਿਹਾ ਕਿ ਹੁਣ ਉਨ੍ਹਾਂ ਦੀ ਧੀ ਮਰ ਚੁੱਕੀ ਹੈ ।

ਦੱਸ ਦਈਏ ਕਿ ਪਿਛਲੇ ਦਿਨੀਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ,ਜਿੱਥੇ ਵਿਆਹ ਤੋਂ 1 ਦਿਨ ਪਹਿਲਾਂ ਹੀ ਸਵੀਟੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਿਸ ਕਾਰਨ ਗੁੱਸਾ ਹੋਏ ਪਰਿਵਾਰਿਕ ਮੈਬਰਾਂ ਨੇ ਉਸ ਦਾ ਜਿਉਂਦਾ ਅੰਤਿਮ ਸੰਸਕਾਰ ਕਰ ਦਿੱਤਾ। ਹੁਣ ਬਿਹਾਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਪ੍ਰਿਅੰਕਾ ਨਾਮ ਦੀ ਕੁੜੀ ਆਪਣੇ ਪ੍ਰੇਮੀ ਨੀਰਜ ਨਾਲ ਭੱਜ ਗਈ। ਇਸ ਤੋਂ ਨਾਰਾਜ਼ ਪਰਿਵਾਰਿਕ ਮੈਬਰਾਂ ਵਲੋਂ ਉਸ ਦਾ ਹਿੰਦੂ ਰੀਤੀ ਰਿਵਾਜ਼ਾਂ ਨਾਲ ਪੁਤਲਾ ਫੂਕ ਕੇ ਸੰਸਕਾਰ ਕਰ ਦਿੱਤਾ ਗਿਆ ।