ਵੈਨਕੂਵਰ ਦੇ ਵਪਾਰੀ ਡੇਵਿਡ ਸਿਡੁ ਕਾਲਜ ਸਕੈਂਡਲ ਵਿੱਚ ਨਿਰਦੋਸ਼ ਕਰਾਰ

by mediateam

ਵੈਨਕੂਵਰ, 01 ਮਈ  (ਰਣਜੀਤ ਕੌਰ): 

ਕਾਲਜ ਘੋਟਾਲੇ ਅਤੇ ਕਾਲੇ ਧਨ ਨੂੰ ਸਫੈਦ ਬਣਾਉਣ ਵਿੱਚ ਕਥਿਤ ਭੂਮਿਕਾ ਨਿਭਾਉਣ ਵਾਲੇ ਸਾਬਕਾ ਕੈਨੇਡੀਅਨ  ਫੁੱਟਬਾਲ ਲੀਗ ਖਿਡਾਰੀ ਅਤੇ ਮੰਨੇ ਹੋਏ ਸਮਾਜ ਸੇਵਕ ਡੇਵਿਡ ਸਿਡੁ ਨੂੰ ਕੋਰਟ ਵਲੋਂ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ , ਡੇਵਿਡ ਸਿਡੁ ਨੂੰ ਇਸ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ |


ਡੇਵਿਡ ਸਿਡੁ ਦੇ ਵਕੀਲ ਰਿਚਰਡ ਸਕੇਨਫੇਲਡ  ਨੇ ਦਸਿਆ ਕਿ ਮੈਸੇਚਿਉਸੇਟਸ ਦੇ ਜਿਲਾ ਕੋਰਟ ਯੂ. ਐਸ. ਵਲੋਂ ਸਿਡੁ ਦੇ ਖਿਲਾਫ ਦੋਸ਼ ਪਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ 13 ਜਨਵਰੀ ਨੂੰ ਸਿਡੁ ਵਲੋਂ ਕੈਨੇਡਾ ਦੇ ਅਕਾਊਂਟ ਚੋ 100,000 ਡਾਲਰ ਕੈਲੀਫੋਰਨੀਆ ਦੇ ਅਕਾਊਂਟ ਵਿਚ ਟਰਾਂਸਫਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ਇਸਦੇ ਅਨੁਸਾਰ ਇਹ ਪੈਸਾ ਕਾਲਜ ਦੀ ਪ੍ਰੇਪ ਕੰਪਨੀ 'ਦ ਕੀ '  ਦੇ ਨਾਮ ਤੇ ਸੀ ਜੋਂ ਕਿ ਕਿਸੇ ਵਲੋਂ ਸਿਡੁ ਦੇ ਛੋਟੇ ਬੇਟੇ ਲਈ  ਏਸ. ਏ. ਟੀਂ. ਦਾ ਪੇਪਰ ਕਰਵਾਓਣ ਵਾਸਤੇ ਕਾਲਜ ਕਾਊਂਸਲਰ ਦੀ ਸਹੂਲਤ ਫੀਸ ਸੀ।

ਜਦੋਂ 'ਡੇਸਪ੍ਰੇਟ ਹਾਊਸਵਾਈਫ਼ਜ਼' ਦੀ ਅਦਾਕਾਰਾ ਫੈਲਿਸੀਟੀ ਹਫਮੈਨ ਅਤੇ 12 ਦੂਜੇ ਮਾਪਿਆਂ ਅਤੇ ਕੋਚ ਵਲੋਂ ਗੁਨਾਹ ਮੰਨ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ 9 ਅਪ੍ਰੈਲ ਨੂੰ ਇੱਕ ਨਵਾਂ ਦੋਸ਼ ਪੱਤਰ ਜਾਰੀ ਕੀਤਾ ਗਿਆ ਜਿਸ ਵਿਚ ਸਿਡੁ ਦਾ ਨਾਮ ਓਨਾ 9 ਮਾਪਿਆਂ ਜਿਨਾ ਵਿਚ ਅਦਾਕਾਰਾ ਲੋਰੀ ਲੋਗਲੀਂਨ ਅਤੇ ਉਸ ਦਾ ਫੈਸ਼ਨ ਡਿਜ਼ਾਈਨਰ ਪਤੀ ਮੋਸਿਮੋ ਗੀਆਂਲੀ ਜਿਨਾ ਉਪਰ ਕਾਲੇ ਧਨ ਨੂੰ ਸਫੈਦ ਕਰਨ ਦਾ ਇਲਜ਼ਾਮ ਸੀ।

ਸਿਡੁ ਨੂੰ ਬੋਸਟਨ ਦੇ ਫੈਡਰਲ ਕੋਰਟ ਵਲੋਂ 1.5 ਮਿਲੀਅਨ ਡੌਲਰਸ ਦੇ ਸੁਰੱਖਿਅਤ ਬੋਂਡ ਨਾਲ ਸਾਰੇ ਦੋਸ਼ਾਂ ਤੋਂ ਨਿਰਦੋਸ਼ ਕਰਾਰ ਦੇ ਦਿੱਤਾ ਗਿਆ ਪਰ ਉਨ੍ਹਾਂ ਦੀ ਯਾਤਰਾ ਫਿਲਹਾਲ ਕੈਨੇਡਾ ਅਤੇ ਅਮਰੀਕਾ ਤਕ ਹੀ ਸੀਮਿਤ ਹੈ।

More News

NRI Post
..
NRI Post
..
NRI Post
..