ਨਵੀਂ ਦਿੱਲੀ , 04 ਦਸੰਬਰ ( NRI MEDIA )
ਮੋਸਟ ਵਾਂਟੇਡ ਅੱਤਵਾਦੀ ਦਾਉਦ ਇਬਰਾਹਿਮ ਤਿੰਨ ਸਾਲਾਂ ਤੋਂ ਕਿਸੇ ਨਾਲ ਫੋਨ ਤੇ ਗੱਲ ਨਹੀਂ ਕਰ ਰਿਹਾ , ਇਨੀ ਦਿਨੀ ਉਹ ਆਪਣੀ ਸੁਰੱਖਿਆ ਪ੍ਰਤੀ ਬਹੁਤ ਧਿਆਨ ਰੱਖ ਰਿਹਾ ਹੈ , ਨਿਉਜ਼ ਏਜੰਸੀ ਦੇ ਅਨੁਸਾਰ, ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਾਉਦ ਆਪਣੇ ਸਾਥੀਆਂ ਸਮੇਤ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ , ਇਸ ਦੇ ਪੱਕੇ ਸਬੂਤ ਹਨ,ਉਸ ਦੀ ਆਖਰੀ ਕਾਲ ਨਵੰਬਰ 2016 ਵਿੱਚ ਦਿੱਲੀ ਪੁਲਿਸ ਨੇ ਰਿਕਾਰਡ ਕੀਤੀ ਸੀ ,1993 ਦੇ ਬੰਬ ਧਮਾਕਿਆਂ ਤੋਂ ਬਾਅਦ ਦਾਉਦ ਮੁੰਬਈ ਤੋਂ ਭੱਜ ਗਿਆ ਸੀ।
ਜਾਂਚ ਏਜੰਸੀਆਂ ਦੀ ਸਹਾਇਤਾ ਨਾਲ ਤਕਰੀਬਨ 15 ਮਿੰਟ ਦੀ ਰਿਕਾਰਡਿੰਗ ਤਿੰਨ ਸਾਲ ਪਹਿਲਾਂ ਹੋਈ ਸੀ , ਦਾਉਦ ਕਰਾਚੀ ਵਿਖੇ ਆਪਣੇ ਫੋਨ ਨੰਬਰ ਤੋਂ ਦੁਬਈ ਸਥਿਤ ਸਹਿਯੋਗੀ ਨਾਲ ਗੱਲਬਾਤ ਕਰ ਰਿਹਾ ਸੀ ,ਫਿਰ ਕਿਹਾ ਗਿਆ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਕਰਾਚੀ ਵਿਚ ਹਸਪਤਾਲ ਵਿਚ ਭਰਤੀ ਹੈ ਪਰ ਉਸਦੇ ਭਰਾ ਅਨੀਸ ਇਬਰਾਹਿਮ ਨੇ ਇਸ ਤੋਂ ਸਪਸ਼ਟ ਖੰਡਨ ਕੀਤਾ ਸੀ ।
ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ, "ਉਹ ਸ਼ਾਇਦ ਫੋਨ ਵਰਤਣ ਤੋਂ ਪਰਹੇਜ਼ ਕਰ ਰਿਹਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਦਾਉਦ ਨੇ ਕਰਾਚੀ ਤੋਂ ਆਪਣਾ ਠਿਕਾਣਾ ਤਬਦੀਲ ਕਰ ਦਿੱਤਾ ਹੈ ,ਸਾਡੇ ਕੋਲ ਇਹ ਸਾਬਤ ਕਰਨ ਲਈ ਕਾਫ਼ੀ ਸਬੂਤ ਹਨ ਕਿ ਦਾਉਦ ਅਤੇ ਉਸ ਦੇ ਨੇੜਲੇ ਗਿਰੋਹ ਦੇ ਮੈਂਬਰ ਹਾਲੇ ਵੀ ਪਾਕਿਸਤਾਨ ਤੋਂ ਸਾਜਿਸ਼ ਰਚ ਰਹੇ ਹਨ।
ਯੂਰਪ ਵਿਚ ਡੀ-ਕੰਪਨੀ 'ਤੇ ਕੱਸਿਆ ਸ਼ਿਕੰਜਾ
ਸੂਤਰਾਂ ਅਨੁਸਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਨੇ ਮਿਡਲ ਈਸਟ ਅਤੇ ਯੂਰਪ ਵਿੱਚ ਡੀ-ਕੰਪਨੀ ਉੱਤੇ ਸਰਗਰਮੀ ਦਿਖਾਈ ਹੈ , ਇਸ ਤੋਂ ਬਾਅਦ ਦਾਉਦ ਅਤੇ ਉਸ ਦਾ ਭਰਾ ਅਨੀਸ ਸੈੱਲ ਫੋਨ ਵਰਤਣ ਤੋਂ ਪਰਹੇਜ਼ ਕਰ ਰਹੇ ਹਨ , ਦਾਉਦ ਦਾ ਕਰੀਬੀ ਛੋਟਾ ਸ਼ਕੀਲ ਵੀ ਸੁਚੇਤ ਹੈ, ਮੁੰਬਈ ਦੇ ਪ੍ਰਭਾਵਸ਼ਾਲੀ ਉਦਯੋਗਪਤੀਆਂ ਨੂੰ ਧਮਕੀਆਂ ਦੇ ਕੇ ਪੇਸ਼ ਇਕੱਠਾ ਕਰਨ ਵਾਲੀਆਂ ਫੋਨ ਕਾਲਾਂ ਵਿੱਚ ਵੀ ਕਮੀ ਆਈ ਹੈ |



