ਕੈਨੇਡਾ : ਇਕ ਘਰ ‘ਚੋਂ ਬਰਾਮਦ ਹੋਇਆ 4 ਲੋਕਾਂ ਦੀਆਂ ਲਾਸ਼ਾਂ

by

ਵੈੱਬ ਡੈਸਕ (ਵਿਕਰਮ ਸਹਿਜਪਲਾ) : ਐਤਵਾਰ ਨੂੰ ਮਾਰਕਹਮ ਦੇ ਇਕ ਘਰ 'ਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਇਸ ਸਬੰਧੀ ਇਕ 20 ਸਾਲਾ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਐਤਵਾਰ ਦੁਪਹਿਰੇ 3 ਵਜੇ ਫੋਨ ਕਰਕੇ ਕੈਸਟਲੇਮੋਰ ਐਵੇਨਿਊ ਤੇ ਮਿਨਗੇ ਐਵੇਨਿਊ ਦੇ ਕੋਲ ਬੁਲਾਇਆ ਗਿਆ, ਜਦ ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ ਤਾਂ ਉਨ੍ਹਾਂ ਨੂੰ ਘਰ ਦੇ ਦਰਵਾਜ਼ੇ 'ਤੇ ਇਕ ਵਿਅਕਤੀ ਮਿਲਿਆ, ਜਿਸ ਨੂੰ ਹਿਰਾਸਤ ਲਿਆ ਗਿਆ ਹੈ।

ਹਾਲਾਂਕਿ ਸ਼ੱਕੀ ਵਿਅਕਤੀ 'ਤੇ ਅਜੇ ਕੋਈ ਚਾਰਜ ਨਹੀਂ ਲਾਇਆ ਗਿਆ ਹੈ। ਪੁਲਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰ ਸਕਦਾ ਹੈ। ਅਜੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਇਕ ਸ਼ੱਕੀ ਹਿਰਾਸਤ 'ਚ ਹੈ ਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।

More News

NRI Post
..
NRI Post
..
NRI Post
..