ਅਰਜਨ ਅਵਾਰਡੀ ਡੀਐੱਸਪੀ ਦੀ ਮਿਲੀ ਲਾਸ਼, ਬਗੈਰ ਗੰਨਮੈਨ ਨਵੇਂ ਸਾਲ ਮੌਕੇ ਗਏ ਸਨ ਦੋੋਸਤਾਂ ਨਾਲ

by jaskamal

ਪੱਤਰ ਪ੍ਰੇਰਕ : ਪੰਜਾਬ ਪੁਲਿਸ ਦੇ ਅਰਜਨ ਐਵਾਰਡ ਡੀਐੱਸਪੀ ਦਲਬੀਰ ਸਿੰਘ ਦਿਓਲ ਦੀ ਲਾਸ਼ ਜਲੰਧਰ ਦੇ ਬਸਤੀ ਬਾਵਾ ਖੇਲ ਨਹਿਰ ਨੇੜੇ ਖੂਨ ਨਾਲ ਲਥਪਥ ਮਿਲੀ, ਤਾਂ ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਡੀਐੱਸਪੀ ਦਲਬੀਰ ਸਿੰਘ ਜਲੰਧਰ ਪੀ.ਏ.ਪੀ ਵਿੱਚ ਤਾਇਨਾਤ ਸਨ ਅਤੇ ਉਹ ਨਵੇਂ ਸਾਲ ਮੌਕੇ ਗੰਨਮੈਨਾਂ ਤੋਂ ਬਿਨਾਂ ਤਿੰਨ ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਗਏ ਸਨ।

ਮ੍ਰਿਤਕ ਡੀਐੱਸਪੀ ਆਪਣੇ 3 ਦੋਸਤਾਂ ਨਾਲ ਘਰੋਂ ਨਿਕਲੇ ਸਨ। ਚਾਰਾਂ ਨੇ ਨਵੇਂ ਸਾਲ ਦੀ ਪਾਰਟੀ ਲਈ ਕਿਤੇ ਜਾਣਾ ਸੀ। ਦੇਰ ਰਾਤ ਡੀਐੱਸਪੀ ਦਲਬੀਰ ਸਿੰਘ ਨੂੰ ਉਸ ਦੇ ਦੋਸਤਾਂ ਵੱਲੋਂ ਬੱਸ ਸਟੈਂਡ ਨੇੜੇ ਛੱਡ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਖੂਨ ਨਾਲ ਭਿੱਜੀ ਉਨ੍ਹਾਂ ਦੀ ਲਾਸ਼ ਬਸਤੀ ਬਾਵਾ ਖੇਲ ਨਹਿਰ ਨੇੜੇ ਬਰਾਮਦ ਕੀਤੀ ਗਈ।

ਜਾਣਕਾਰੀ ਮੁਤਾਬਿਕ ਡੀਐੱਸਪੀ ਦਲਬੀਰ ਸਿੰਘ ਨੇ 16 ਦਸੰਬਰ ਦੀ ਰਾਤ ਨੂੰ ਮਕਸੂਦਾਂ ਦੇ ਪਿੰਡ ਮੰਡ ਵਿੱਚ ਸਥਾਨਕ ਵਾਸੀਆਂ ’ਤੇ ਗੋਲੀਆਂ ਚਲਾਈਆਂ ਸਨ, ਪਰ ਬਾਅਦ ਵਿੱਚ ਉਸ ਦਾ ਪਿੰਡ ਵਾਸੀਆਂ ਨਾਲ ਰਾਜ਼ੀਨਾਮਾ ਵੀ ਹੋ ਗਿਆ ਸੀ। ਮਾਮਲੇ ਵਿੱਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਲਾਸ਼ ਦੀ ਹਾਲਤ ਤੋਂ ਇਹ ਅੰਦਾਜ਼ਾ ਲੱਗ ਰਿਹਾ ਹੈ ਕਿ ਦਲਬੀਰ ਸਿੰਘ ਨੂੰ ਐਤਵਾਰ ਰਾਤ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦਲਬੀਰ ਸਿੰਘ ਨੂੰ ਐਤਵਾਰ ਰਾਤ ਨੂੰ ਉਸ ਦੇ ਜਾਣਕਾਰਾਂ ਨੇ ਬੱਸ ਸਟੈਂਡ ਨੇੜੇ ਉਤਾਰਿਆ ਸੀ ਪਰ ਲਾਸ਼ ਬਸਤੀ ਬਾਵਾ ਖੇਲ ਨੇੜੇ ਮਿਲੀ।

More News

NRI Post
..
NRI Post
..
NRI Post
..