ਜੇ ਈ ਦੀ ਕਰੋਨਾਂ ਨਾਲ ਮੋਤ

by vikramsehajpal

ਬੁਢਲਾਡਾ(ਬੰਸਲ) : ਸਥਾਨਕ ਸ਼ਹਿਰ ਦੇ ਬਿਜਲੀ ਵਿਭਾਗ ਦੇ ਇੱਕ ਜੇ ਈ ਦੀ ਕਰੋਨਾ ਪਾਜਟਿਵ ਆਉਣ ਕਾਰਨ ਮੋਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦਾ ਮੁਲਾਜਮ ਜਿਸਦੀ ਉਮਰ 55 ਸਾਲ ਦੱਸੀ ਜਾ ਰਹੀ ਹੈ ਅਚਾਨਕ ਬਿਮਾਰ ਹੋਣ ਕਾਰਨ ਡੀ ਐਮ ਸੀ ਲੁਧਿਆਣਾ ਵਿਖੇ ਦਾਖਿਲ ਕਰਵਾ ਦਿੱਤਾ ਗਿਆ ਜਿੱਥੇ ਉਸਦੀ ਕਰੋਨਾ ਰਿਪੋਰਟ ਪਾਜਟਿਵ ਪਾਈ ਗਈ ਅਤੇ ਉਸਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਪੀ ਪੀ ਈ ਕਿੱਟਾ ਰਾਹੀਂ ਉਸਦਾ ਸੰਸਕਾਰ ਕਰ ਦਿੱਤਾ ਗਿਆ ਹੈ।

ਜਦੋਂ ਕਿ ਪਰਿਵਾਰਕ ਸੂਤਰਾ ਅਨੁਸਾਰ ਦੱਸਿਆ ਗਿਆ ਹੈ ਕਿ ਜੇ ਈ ਦਾ ਪਰਿਵਾਰ ਹਜ਼ੂਰ ਸਾਹਿਬ ਦੀ ਯਾਤਰਾ ਤੇ ਗਏ ਸਨ ਉਸ ਦੌਰਾਨ ਵੀ ਕਰੋਨਾ ਟੈਸਟ ਕਰਵਾਇਆ ਗਿਆ ਸੀ ਜ਼ੋ ਨੈਗਟਿਵ ਸੀ ਪਰੰਤੁ ਡਾਕਟਰਾਂ ਵੱਲੋਂ ਕਰੋਨਾ ਕਾਰਨ ਹੋਈ ਮੋਤ ਦੀ ਸੂਚਨਾ ਪਰਿਵਾਰ ਦੇ ਗਲੇ ਨਹੀਂ ਉੱਤਰ ਰਹੀ। ਬਿਜਲੀ ਵਿਭਾਗ ਦੇ ਮੁਲਾਜਮਾਂ ਵਿੱਚ ਜੇ ਈ ਦੀ ਮੋਤ ਨੂੰ ਲੈ ਕੇ ਭਾਰੀ ਸੋਗ ਪਾਇਆ ਜਾ ਰਿਹਾ ਹੈ। ਵੱਖ ਵੱਖ ਸਿਆਸੀ ਨੇਤਾਵਾ, ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ ਮਨੋਜ਼ ਮੰਜੂ ਬਾਂਸਲ, ਅਕਾਲੀ ਦਲ ਦੇ ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ, ਬੱਲਮ ਸਿੰਘ ਕਲੀਪੁਰ, ਠੇਕੇਦਾਰ ਗੁਰਪਾਲ ਸਿੰਘ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ