ਜ਼ਹਿਰੀਲੀ ਦਵਾਈ ਖਾਣ ਨਾਲ ਵਿਅਕਤੀ ਦੀ ਮੌਤ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲੋਟ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਮਾਮੂਲੀ ਲੜਾਈ ਤੋਂ ਬਾਅਦ ਇੱਕ ਵਿਅਕਤੀ ਦੀ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ ਹੋ ਗਈ। ਪਰਿਵਾਰਿਕ ਮੈਬਰਾਂ ਦੇ ਦੋਸ਼ ਹੈ ਕਿ ਇੱਕ ਫੈਕਟਰੀ ਮਾਲਕ ਦੇ ਮੁੰਡੇ ਤੇ ਉਸ ਦੇ ਦੋਸਤ ਨੇ ਸੁਨੀਲ ਕੁਮਾਰ ਦੀ ਕੁੱਟਮਾਰ ਕੀਤੀ ਤੇ ਫਿਰ ਆਪਣੀ ਫੈਕਟਰੀ ਲਿਜਾ ਕੇ ਜ਼ਹਿਰੀਲੀ ਦਵਾਈ ਖੁਆ ਦਿੱਤੀ ।ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।

ਜਸਵੰਤ ਸਿੰਘ ਨੇ ਕਿਹਾ ਉਸ ਦਾ ਭਰਾ ਸੁਨੀਲ ਕੁਮਾਰ ਲੇਬਰ ਦਾ ਕੰਮ ਕਰਦਾ ਹੈ ।ਉਸ ਨੇ ਇੱਕ ਕੂਲਰ ਫੈਕਟਰੀ ਵਾਲੇ ਦੀ ਕੋਈ ਪੁਰਾਣੀ ਇਮਾਰਤ ਢਾਹੁਣ ਦਾ ਠੇਕਾ ਲਿਆ ਸੀ। ਜਿਸ ਦਾ ਹਾਲੇ ਕੰਮ ਕਰਨਾ ਰਹਿੰਦਾ ਸੀ, ਬੀਤੀ ਦਿਨੀਂ ਮੁਨੀਸ਼ ਕੁਮਾਰ ਤੇ ਸੁਨੀਲ ਕੁਮਾਰ ਘਰ ਆਏ ਤੇ ਮੇਰੇ ਭਰਾ ਸੁਨੀਲ ਬਾਰੇ ਪੁੱਛਣ ਲੱਗੇ।

ਵਿਅਕਤੀਆਂ ਕੋਲੋਂ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਸੁਨੀਲ ਨੇ ਸਾਡਾ ਕੰਮ 'ਚ ਹੀ ਛੱਡ ਦਿੱਤਾ ਹੈ….. ਮੈ ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਘਰ ਆ ਜਾਓ....ਅਸੀਂ ਬੈਠ ਕੇ ਮਸਲਾ ਹੱਲ ਕਰਦੇ ਹਾਂ। ਜਸਵੰਤ ਅਨੁਸਾਰ ਉਹ ਅੰਦਰ ਮੋਟਰਸਾਈਕਲ ਦੀ ਚਾਬੀ ਲੈਣ ਗਿਆ ਤਾਂ ਇਨ੍ਹਾਂ ਦੋਵਾਂ ਵਲੋਂ ਮੇਰੇ ਭਰਾ ਕੁੱਟਮਾਰ ਕੀਤੀ ਗਈ। ਬਾਅਦ 'ਚ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਆਪਣੀ ਫੈਕਟਰੀ ਆ ਗਏ ,ਜਦੋ ਫੈਕਟਰੀ ਪਹੁੰਚਿਆ ਤਾਂ ਦੇਖਿਆ ਸੁਨੀਲ ਦੀ ਹਾਲਤ ਗੰਭੀਰ ਬਣੀ ਹੋਈ ਸੀ।

ਉਸ ਨੇ ਦੱਸਿਆ ਕਿ ਇਨ੍ਹਾਂ ਆਪਣੇ ਲੇਬਰ ਨਾਲ ਮਿਲ ਕੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਮੂੰਹ 'ਚ ਕੋਈ ਜ਼ਹਿਰੀਲੀ ਦਵਾਈ ਪਾ ਦਿੱਤੀ ਹੈ। ਜਸਵੰਤ ਨੇ ਕਿਹਾ ਜਦੋ ਉਹ ਆਪਣੇ ਭਰਾ ਮੂ ਹਸਪਤਾਲ ਲੈ ਕੇ ਲਿਆ ਤਾਂ ਡਾਕਟਰ ਨੇ ਸੁ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।