ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਬੀਚ 'ਤੇ ਨਹਾਉਣ ਸਮੇਂ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਰਵਿੰਦਰ ਚੌਧਰੀ ਨਾਂਅ ਦਾ ਇਹ ਵਿਦਿਆਰਥੀ 11 ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ ਜੋ ਕਿ ਬ੍ਰਿਟਿਸ਼ ਕੋਲੰਬੀਆਂ 'ਚ ਕਾਲਜ ਆਫ ਨਿਊ ਕੈਲੋਡੋਨੀਆਂ 'ਚ ਪੜ੍ਹਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਰਵਿੰਦਰ ਚੌਧਰੀ ਆਪਣੇ ਦੋਸਤਾਂ ਨਾਲ ਬੀਚ 'ਤੇ ਗਿਆ ਸੀ ਅਤੇ ਜ਼ਿਆਦਾ ਡੂੰਘੇ ਪਾਣੀ 'ਚ ਚਲੇ ਜਾਣ ਕਾਰਨ ਉਹ ਡੁੱਬ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪੰਜਾਬ ਦੇ ਲੁਧਿਆਣਾ ਜਿਲ੍ਹੇ ਨਾਲ ਸਬੰਧਿਤ ਸੀ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਮੋਹਾਲੀ ਦੇ ਨੌਜਵਾਨ ਦੀ ਵੀ ਬੀਚ 'ਚ ਡੁੱਬਣ ਕਾਰਨ ਮੌਤ ਹੋਈ ਸੀ।



