ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਗਏ ਨੌਜਵਾਨ ਦੀ ਮੌਤ, ਤਰਨਤਾਰਨ ਦਾ ਵਾਸੀ ਸੀ ਮ੍ਰਿਤਕ

by vikramsehajpal

ਵੈੱਬ ਡੈਸਕ (ਰਾਘਵ) - ਤਰਨਤਾਰਨ ਵਿਖੇ ਪੱਟੀ ਵਾਸੀ 25 ਸਾਲਾ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸੁਖਮਨਪਾਲ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਮ੍ਰਿਤਕ ਅਪਣੇ ਤਿੰਨ ਸਾਥੀਆਂ ਸਣੇ 12 ਜੂਨ ਨੂੰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ ਜਿਸ ਦੀ ਅੱਜ (ਐਤਵਾਰ) ਸ੍ਰੀ ਹੇਮਕੁੰਟ ਸਾਹਿਬ ਦੀਆਂ ਪੌੜੀਆਂ ਚੜ੍ਹਦੇ ਸਮੇਂ ਆਕਸੀਜਨ ਘੱਟਣ ਨਾਲ ਸਾਹ ਬੰਦ ਹੋਣ ਕਰਕੇ ਮੌਤ ਹੋ ਗਈ ਹੈ।

ਉਸ ਦੇ ਬਾਕੀ ਤਿੰਨ ਸਾਥੀਆਂ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਹਨ। ਪੱਟੀ ਤੋਂ ਮ੍ਰਿਤਕ ਸੁਖਮਨਪਾਲ ਸਿੰਘ ਲਾਸ਼ ਲੈਣ ਲਈ ਉਸ ਦਾ ਪਰਿਵਾਰ ਹੇਮਕੁੰਟ ਸਾਹਿਬ ਵਿਖੇ ਹਵਾਨਾ ਹੋ ਗਿਆ ਹੈ।