ਪ੍ਰੇਗਨੈਂਟ ਹੈ ਦੀਪਿਕਾ ਪਾਦੁਕੋਣ..?

by

ਫ਼ਿਲਮੀ ਡੈਸਕ (ਵਿਕਰਮ ਸਹਿਜਪਾਲ) : ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ 'ਮੇਟ ਗਾਲਾ 2019' ਦੀਆਂ ਕੁਝ ਤਸਵੀਰਾਂ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬਾਕੀ ਬਾਲੀਵੁੱਡ ਸੈਲੀਬਿਟੀਜ਼ ਵੀ ਨਜ਼ਰ ਆ ਰਹੇ ਹਨ। 


ਉਥੇ ਹੀ ਇਕ ਤਸਵੀਰ 'ਚ ਦੀਪਿਕਾ ਪਾਦੂਕੋਣ ਵੀ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਦੀਪਿਕਾ ਨੇ ਪੀਲੇ ਰੰਗ ਦੀ ਮੈਕਸੀ ਡਰੈੱਸ 'ਚ ਨਜ਼ਰ ਆ ਰਹੀ ਹੈ। ਦੀਪਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਖਬਰਾਂ ਵਾਇਰਲ ਹੋ ਰਹੀਆਂ ਹਨ ਕਿ ਉਹ ਪ੍ਰੈਗਨੈਂਟ ਹੈ। ਪ੍ਰਿਯੰਕਾ ਵਲੋਂ ਸ਼ੇਅਕ ਕੀਤੀਆਂ ਤਸਵੀਰਾਂ 'ਤੇ ਦੀਪਿਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। 


ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਆਖਰੀ ਵਾਰ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' 'ਚ ਨਜ਼ਰ ਆਈ ਸੀ। ਅਦਾਕਾਰਾ ਇਨ੍ਹੀਂ ਦਿਨੀਂ ਮੇਘਨਾ ਗੁਲਜਾਰ ਦੀ ਫਿਲਮ 'ਛਪਾਕ' ਦੀ ਸ਼ੂਟਿੰਗ 'ਚ ਰੁੱਝੀ ਚੱਲ ਰਹੀ ਹੈ। ਇਸ ਫਿਲਮ 'ਚ ਉਹ ਐਸਿਡ ਅਟੈਕ ਸਰਵਈਵਰ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾ ਰਹੀ ਹੈ। ਫਿਲਮ 'ਚ ਉਸ ਦੇ ਕਿਰਦਾਰ ਦਾ ਨਾਂ 'ਮਾਲਤੀ' ਹੈ। 

More News

NRI Post
..
NRI Post
..
NRI Post
..