ਪੱਤਰ ਪ੍ਰੇਰਕ : ਵਿਆਹ ਦੇ ਲਗਭਗ ਪੰਜ ਸਾਲ ਬਾਅਦ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਆਖਿਰਕਾਰ 'ਕੌਫੀ ਵਿਦ ਕਰਨ 8' ਦੇ ਪਹਿਲੇ ਐਪੀਸੋਡ 'ਤੇ ਆਪਣੇ ਵਿਆਹ ਦੀ ਵੀਡੀਓ ਸ਼ੇਅਰ ਕੀਤੀ ਹੈ। ਰਣਵੀਰ-ਦੀਪਿਕਾ ਮਸ਼ਹੂਰ ਫਿਲਮਕਾਰ ਕਰਨ ਜੌਹਰ ਦੁਆਰਾ ਹੋਸਟ ਕੀਤੇ ਗਏ ਸ਼ੋਅ ਦੇ 'ਕੌਫੀ' ਸੋਫੇ 'ਤੇ ਨਜ਼ਰ ਆਏ ਅਤੇ ਆਪਣੇ ਵਿਆਹ, ਪ੍ਰਸਤਾਵ ਅਤੇ ਹੋਰ ਕਈ ਰਾਜ਼ਾਂ ਬਾਰੇ ਖੁਲਾਸਾ ਕੀਤਾ।
ਬੀ-ਟਾਊਨ ਦੀ ਜੋੜੀ ਨੇ 'ਦੀਪਵੀਰ' ਦੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦੀ ਝਲਕ ਵੀ ਦਿੱਤੀ। ਵਿਆਹ ਦੀ ਵੀਡੀਓ 'ਦਿ ਵੈਡਿੰਗ ਫਿਲਮਰਸ' ਨੇ ਕੈਪਚਰ ਕੀਤੀ ਸੀ, ਉਹੀ ਟੀਮ ਜਿਸ ਨੇ ਦੀਪਿਕਾ ਪਾਦੂਕੋਣ ਦੀ 'ਯੇ ਜਵਾਨੀ ਹੈ ਦੀਵਾਨੀ' ਵਿੱਚ ਵਿਆਹ ਦੇ ਸੀਨ ਨੂੰ ਸ਼ੂਟ ਕੀਤਾ ਸੀ।
ਵੀਡੀਓ ਦੀ ਸ਼ੁਰੂਆਤ ਰਣਵੀਰ ਦੇ ਵਿਆਹ ਦੀਆਂ ਵਧਾਈਆਂ ਦੇ ਨਾਲ ਹੁੰਦੀ ਹੈ ਅਤੇ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ ਉਹ ਦੀਪਿਕਾ ਪਾਦੁਕੋਣ ਨਾਲ ਵਿਆਹ ਕਰਨਗੇ ਅਤੇ ਆਖਰਕਾਰ ਉਹ ਦਿਨ ਆ ਹੀ ਗਿਆ।



