ਯੂਕਰੇਨ-ਰੂਸ ਯੁੱਧ ਵਿਚਾਲੇ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਚਿੰਤਤ ਕੇਂਦਰ ਸਰਕਾਰ

by jaskamal

ਨਿਊਜ਼ ਡੈਸਕ : ਯੂਕਰੇਨ ਤੇ ਰੂਸ ਵਿਚਾਲੇ ਛਿੜੇ ਯੁੱਧ ਦਰਮਿਆਨ ਰੂਸ ਵਲੋਂ ਪ੍ਰਮਾਣੂ ਬੰਬ ਦੀ ਵਰਤੋਂ ਕਰਨ ਦੀ ਸੰਭਾਵਨਾ ਨੂੰ ਲੈ ਕੇ ਕਈ ਦੇਸ਼ ਸਦਮੇ ’ਚ ਹਨ। ਇਸ ਵਿਚਾਲੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ ਹੈ, ਜਿਸ ਵਿਚ ਰਸ਼ੀਆ ਅਤੇ ਯੂਕਰੇਨ ਯੁੱਧ ’ਤੇ ਚਰਚਾ ਕੀਤੀ ਗਈ। ਬੈਠਕ ’ਚ ਤਿੰਨੇ ਫੌਜਾਂ ਦੇ ਮੁਖੀਆਂ ਨੇ ਫੌਜ ਨੂੰ ਹੋਣ ਵਾਲੀ ਹਥਿਆਰਾਂ ਦੀ ਸਪਲਾਈ ’ਤੇ ਚਰਚਾ ਕੀਤੀ ਗਈ ਹੈ।

ਰਾਜਨਾਥ ਸਿੰਘ ਵੱਲੋਂ ਕੀਤੀ ਗਈ ਇਸ ਬੈਠਕ ਨੂੰ ਬੇਹੱਦ ਅਹਿਮ ਸਮਝਿਆ ਜਾ ਰਿਹਾ ਹੈ। ਰੂਸ ਜਿਥੇ ਭਾਰਤ ਨੂੰ ਹਥਿਆਰ ਸਪਲਾਈ ਕਰਦਾ ਹੈ, ਉਥੇ ਆਮ ਦਿਨਾਂ 'ਚ ਵਰਤੋਂ ਹੋਣ ਯੋਗ ਫੌਜ ਨਾਲ ਸਬੰਧਤ ਸਾਮਾਨ ਦੀ ਸਪਲਾਈ ਰੂਸ ਤੋਂ ਹੁੰਦੀ ਹੈ। ਖ਼ਾਸ ਕਰ ਕੇ ਹਥਿਆਰਾਂ ਦੇ ਕਲਪੁਰਜ਼ੇ, ਜਿਨ੍ਹਾਂ ਕਾਰਨ ਹਥਿਆਰ ਬੇਕਾਰ ਹੋ ਗਏ ਹਨ। ਕਲਪੁਰਜ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਰਹੇ, ਇਸ ਸਬੰਧੀ ਵੀ ਇਸ ਬੈਠਕ ਵਿਚ ਚਰਚਾ ਕੀਤੀ ਗਈ। ਆਰਮੀ, ਏਅਰਫੋਰਸ ਅਤੇ ਨੇਵੀ ਦੇ ਅਧਿਕਾਰੀਆਂ ਨਾਲ ਇਸ ਬੈਠਕ ਵਿਚ ਰੂਸ ਨਾਲ ਕੀਤੇ ਗਏ ਸਮਝੌਤਿਆਂ ’ਤੇ ਚਰਚਾ ਕੀਤੀ ਗਈ। ਬਾਕੀ ਦੇਸ਼ਾਂ ਵੱਲੋਂ ਰੂਸ ’ਤੇ ਪਾਬੰਦੀ ਲਾਉਣ ਪਿੱਛੋਂ ਭਾਰਤ ਬੇਹੱਦ ਸੰਭਲ ਕੇ ਕਦਮ ਚੁੱਕ ਰਿਹਾ ਹੈ।