ਦੇਹਰਾਦੂਨ: ਏਂਜਲ ਚਕਮਾ ਦੇ ਕਤਲ ‘ਤੇ ਭੜਕੇ ਰਾਹੁਲ ਗਾਂਧੀ

by nripost

ਨਵੀਂ ਦਿੱਲੀ (ਨੇਹਾ): ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਤ੍ਰਿਪੁਰਾ ਦੇ ਇੱਕ ਵਿਦਿਆਰਥੀ ਦੇ ਕਤਲ ਨੂੰ ‘ਭਿਆਨਕ ਨਫ਼ਰਤੀ ਅਪਰਾਧ’ ਕਰਾਰ ਦਿੱਤਾ ਹੈ। ਉਨ੍ਹਾਂ ਸੱਤਾਧਾਰੀ ਭਾਜਪਾ ’ਤੇ ਨਫ਼ਰਤ ਨੂੰ ਆਮ ਵਰਤਾਰਾ ਬਣਾਉਣ ਦਾ ਦੋਸ਼ ਵੀ ਲਗਾਇਆ।

ਪੱਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਨੰਦਨਨਗਰ ਦੇ ਰਹਿਣ ਵਾਲੇ 24 ਸਾਲਾ ਏਂਜਲ ਚਕਮਾ ’ਤੇ 9 ਦਸੰਬਰ ਨੂੰ ਦੇਹਰਾਦੂਨ ਵਿੱਚ ਛੇ ਵਿਅਕਤੀਆਂ ਨੇ ਉਸ ਸਮੇਂ ਹਮਲਾ ਕੀਤਾ ਸੀ, ਜਦੋਂ ਉਸ ਨੇ ਕਥਿਤ ਨਸਲੀ ਟਿੱਪਣੀ ਦਾ ਵਿਰੋਧ ਕੀਤਾ। 26 ਦਸੰਬਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇੱਕ ਪੋਸਟ ਵਿੱਚ ਸ੍ਰੀ ਗਾਂਧੀ ਨੇ ਕਿਹਾ, ‘‘ਪਿਛਲੇ ਕਈ ਸਾਲਾਂ ਤੋਂ, ਜ਼ਹਿਰੀਲੀ ਸਮੱਗਰੀ ਅਤੇ ਗੈਰ-ਜ਼ਿੰਮੇਵਾਰਾਨਾ ਬਿਰਤਾਂਤਾਂ ਰਾਹੀਂ, ਖਾਸ ਕਰ ਕੇ ਸਾਡੇ ਨੌਜਵਾਨਾਂ ਨੂੰ ਨਫ਼ਰਤ ਰੋਜ਼ਾਨਾ ਪਰੋਸੀ ਜਾ ਰਹੀ ਹੈ ਅਤੇ ਭਾਜਪਾ ਦੀ ਨਫ਼ਰਤ ਫੈਲਾਉਣ ਵਾਲੀ ਲੀਡਰਸ਼ਿਪ ਵੱਲੋਂ ਇਸ ਨੂੰ ਆਮ ਵਰਤਾਰਾ ਬਣਾਇਆ ਜਾ ਰਿਹਾ ਹੈ।’’

ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਇਸ ਸਬੰਧੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਫ਼ਰਤੀ ਅਪਰਾਧਾਂ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਆਜ਼ਾਦ ਰਾਜ ਸਭਾ ਮੈਂਬਰ ਨੇ ਕਿਹਾ ਕਿ ਇਹ ਘਟਨਾ ਨਫ਼ਰਤੀ ਅਪਰਾਧ ਅਤੇ ਕੱਟੜਤਾ ਦਾ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਹੈ।

More News

NRI Post
..
NRI Post
..
NRI Post
..