ਪੰਜਾਬੀ ਭਾਈਚਾਰੇ ਦਾ ਵਫਦ ਸਪੇਨ ਵਿਚ ਪਾਕਿਸਤਾਨ ਦੇ ਰਾਜਜੂਤ ਨੂੰ ਮਿਲਿਆ

by mediateam

ਬਾਸੀਲੋਨਾ (ਇੰਦਰਜੀਤ ਸਿੰਘ) : ਬੀਤੇ ਦਿਨੀ ਪਾਕੋਸਤਾਨ ਵਿਚ ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਕੀਤੇ ਗਏ ਹਮਲੇ ਤੋਂ ਬਾਅਦ ਹਾਲੇ ਵਿਚ ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਵਿਦੇਸ਼ਾਂ ਵਸਦੇ ਸਿੱਖ ਭਾਈਚਾਰੇ ਦੇ ਲੋਕ ਦੇਸ਼ ਤੇ ਵਿਦੇਸ਼ ਵਿਚ ਸਿੱਖਾਂ ਅਤੇ ਸਿੱਖਾਂ ਦੇ ਧਾਰਮਕ ਅਸਥਾਨਾਂ ਤੇ ਹੋ ਰਹੇ ਹਮਲਿਆਂ ਨੂੰ ਲੈ ਚਿੰਤਤ ਹਨ। ਇਸੇ ਤਹਿਤ ਹੀ ਸਪੇਨ ਵਿਚ ਵਸਦੇ ਪੰਜਾਬੀ ਭਾਈਚਾਰੇ ਵਲੋ ਸਪੇਨ ਦੇ ਸ਼ਹਿਰ ਬਾਸੀਲੋਨਾ ਵਿਚ ਪਾਕਿਸਤਾਨ ਦੇ ਰਾਜਜੂਤ ਨੂੰ ਇਕ ਮੰਗ ਪੱਤਰ ਦਿੱਤਾ। ਜਿਸ ਵਿਚ ਮੰਗ ਕੀਤੀ ਗਈ ਕਿ ਪਾਕਿਸਤਾਨ ਵਿਚ ਸਿੱਖਾਂ ਅਤੇ ਸਿੱਖਾਂ ਦੇ ਧਾਰਮਕ ਅਸਥਾਨਾਂ ਦੀ ਸੁਰੱਖਿਆਂ ਨੂੰ ਸੁਨਿਸ਼ਚਿਤ ਕੀਤਾ ਜਾਵੇ। 

ਪਾਕਿਸਤਾਨ ਦੇ ਰਾਜਦੂਤ ਨੇ ਭਰੋਸਾ ਦਿਵਾਇਆ ਕਿ ਪਾਕਿਸਤਾਨ ਦੀ ਸਰਕਾਰ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ ਅਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਣ ਉਸਦੇ ਵਾਸਤੇ ਸਰਕਾਰ ਵਲੋ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ 'ਤੇ ਐਮ ਪੀ ਰੌਬਰਟ ਮਸੀਹ ਸਪੇਨ, ਕੌਂਸਲਰ ਰਘਬੀਰ ਜਸਵਾਲ ਸਪੇਨ, ਪਰਧਾਨ ਗੁਰਦੁਆਰਾ ਕਮੇਟੀ ਕਸ਼ਮੀਰ ਸਿੰਘ ਸਪੇਨ, ਬਲਜਿੰਦਰ ਸਿੰਘ ਵਿਰਕ ਖੇਡ ਪ੍ਰਮੋਟਰ, ਬਿਲਾ ਵਿਰਕ ਸਪੇਨ, ਸੁਖਵਿੰਦਰ ਸਿੰਘ (ਬਿਟੂ) ਪੁਰੇਵਾਲ ਸਪੇਨ, ਬਲਜੀਤ ਸਿੰਘ ਸਪੇਨ, ਮਾਣਾ ਸਪੇਨ ਆਦਿ ਨੇ ਧੰਨਵਾਦ ਕੀਤਾ ਹੈ।