ਨਵੀਂ ਦਿੱਲੀ: ਦਿੱਲੀ-ਐੱਨਸੀਆਰ 'ਚ ਪ੍ਰਦੂਸ਼ਣ ਦਾ ਕਹਿਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੁੜ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦਸ਼ਿਤ ਸ਼ਹਿਰ ਬਣ ਗਿਆ ਹੈ ਤੇ ਇਸ ਦੇ ਨਾਲ ਲਗਦੇ ਸ਼ਹਿਰਾਂ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਤੇ ਫ਼ਰੀਦਾਬਾਦ ਦਾ ਹਾਲ ਵੀ ਬਦਹਾਲ ਹੈ।
Delhi Air Pollution 2019 Report Live:
- ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਤੇ ਫ਼ਰੀਦਾਬਾਦ 'ਚ ਵੀ ਹਾਲਾਤ ਬਦਤਰ ਹਨ। ਇੱਥੇ ਵੀ ਹਵਾ ਗੁਣਵੱਤਾ ਸੂਚਕ ਅੰਕ (Air Quality Index) 400-500 ਵਿਚਕਾਰ ਹੈ।
- ਪ੍ਰਦੂਸ਼ਣ ਦੇ ਮੱਦੇਨਜ਼ਰ odd-Even Scheme ਅੱਗੇ ਵਧਾ ਸਕਦੀ ਹੈ ਦਿੱਲੀ ਸਰਕਾਰ।
- ਵੀਰਵਾਰ ਨੂੰ ਦਿੱਲੀ-ਐੱਨਸੀਆਰ ਪੂਰਾ ਦਿਨ ਸਮੌਗ ਦੀ ਚਾਦਰ 'ਚ ਲਿਪਟਿਆ ਰਿਹਾ। ਇਸ ਨੂੰ ਇਸ ਮੌਸਮ ਦਾ ਸਭ ਤੋਂ ਸੰਘਣੀ ਸਮੌਗ ਵੀ ਕਹਿ ਸਕਦੇ ਹਨ।
- ਇਸ ਦਾ ਅਸਰ ਦ੍ਰਿਸ਼ਤਾ 'ਤੇ ਵੀ ਪਿਆ ਜੋ ਸਵੇਰੇ ਅੱਠ ਵਜੇ 500 ਮੀਟਰ ਸੀ। ਦਿਨ ਵੇਲੇ ਵੀ ਇਹ 800 ਮੀਟਰ ਤੋਂ ਜ਼ਿਆਦਾ ਨਹੀਂ ਵਧੀ। ਆਮ ਤੌਰ 'ਤੇ ਦ੍ਰਿਸ਼ਤਾ ਦਾ ਪੱਧਰ ਢਾਈ ਤੋਂ ਤਿੰਨ ਹਜ਼ਾਰ ਮੀਟਰ ਰਹਿੰਦਾ ਹੈ।
- ਐੱਨਸੀਆਰ ਦੇ ਸ਼ਹਿਰ ਦਾ ਏਅਰ ਇੰਡੈਕਸ 400 ਤੋਂ ਜ਼ਿਆਦਾ ਹੀ ਬਣਿਆ ਹੋਇਆ ਹੈ।
- ਅਸਮਾਨ ਦੇ ਉੱਪਰੀ ਪੱਧਰ 'ਚ ਛਾਏ ਬੱਦਲਾਂ ਕਾਰਨ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲ ਰਹੀ।
- ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲਾ ਦਾ ਏਅਰ ਇੰਡੈਕਸ 461 ਰਿਹਾ। ਇਸ ਪੱਧਰ ਨੂੰ ਐਮਰਜੈਂਸੀ ਵਰਗ 'ਚ ਰੱਖਿਆ ਜਾਂਦਾ ਹੈ।
- ਦੇਸ਼ ਵਿਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਗਾਜ਼ੀਆਬਾਦ ਤੇ ਨੋਇਡਾ।
ਦਿੱਲੀ ਸਰਕਾਰ ਨੂੰ ਉਮੀਦ 2 ਦਿਨਾਂ 'ਚ ਘਟ ਜਾਵੇਗਾ ਪ੍ਰਦੂਸ਼ਣ, ਨਹੀਂ ਵਧੇਗੀ Odd-Even Scheme

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਪ੍ਰਦੂਸ਼ਣ ਘਟਣ ਦੇ ਆਸਾਰ ਹਨ। ਅਜਿਹੇ ਵਿਚ Odd-Even Scheme ਵਧਾਉਣ 'ਤੇ ਫ਼ੈਸਲਾ ਸੋਮਵਾਰ ਨੂੰ ਲਿਆ ਜਾਵੇਗਾ। ਜੇਕਰ ਲੋੜ ਪਈ ਤਾਂ ਹੀ ਸਕੀਮ ਨੂੰ ਵਧਾਇਆ ਜਾਵੇਗਾ।
ਸ਼ੁੱਕਰਵਾਰ ਨੂੰ ਵੀ ਦਿੱਲੀ ਸਮੇਤ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫ਼ਰੀਦਾਬਾਦ ਸਮੇਤ ਦਰਜਨ ਭਰ ਸ਼ਹਿਰਾਂ 'ਚ ਪ੍ਰਦੂਸ਼ਣ ਬੇਹੱਦ ਖ਼ਰਾਬ ਸ਼੍ਰੇਣੀ 'ਚ ਹੈ। ਦਿੱਲੀ ਦੇ ਪੂਸਾ ਰੋਡ 'ਚ 777 ਤੇ ਅਸ਼ੋਕ ਵਿਹਾਰ 'ਚ ਏਅਰ ਕੁਆਲਿਟੀ ਇੰਡੈਕਸ 757 ਹੈ ਤਾਂ ਓਖਲਾ 722 ਹੈ। ਇਸ ਤੋਂ ਇਲਾਵਾ ਜਵਾਹਰ ਲਾਲ ਨਹਿਰੂ ਸਟੇਡੀਅਮ ਨੇੜੇ 733 ਤੇ ਆਰਕੇਪੁਰਮ 'ਚ 628 ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਦਿੱਲੀ ਸਰਕਾਰ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ odd-Even Scheme ਨੂੰ ਅਗਲੇ ਕੁਝ ਦਿਨਾਂ ਤਕ ਵਧਾਉਣ ਦਾ ਐਲਾਨ ਕਰ ਸਕਦੀ ਹੈ।
ਹਵਾ ਗੁਣਵੱਤਾ ਸੂਚਕ ਅੰਕ (Air Quality Index) ਮੁਤਾਬਿਕ ਦਿੱਲੀ ਦੇ ਲੋਧੀ ਰੋਡ ਇਲਾਕੇ 'ਚ ਪੀਐੱਮ 2.5 ਤੇ ਪੀਐੱਮ 10 ਦਾ ਪੱਧਰ 500 ਬਣਿਆ ਹੋਇਆ ਹੈ ਜਿਹੜੇ ਲੋਕਾਂ ਦੀ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਉੱਥੇ ਹੀ ਦਿੱਲੀ ਦੇ ਕੁਝ ਇਲਾਕਿਆਂ 'ਚ ਏਅਰ ਕੁਆਲਿਟੀ ਇੰਡੈਕਸ 700 ਪਾਰ ਚਲਾ ਗਿਆ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



