IPL T20 : ਦਿੱਲੀ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ

by mediateam

ਕੋਲਕਾਤਾ (ਵਿਕਰਮ ਸਹਿਜਪਾਲ) : ਸ਼ਿਖਰ ਧਵਨ ਨੇ ਆਪਣੇ ਟੀ-20 ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ, ਜਿਸ ਨਾਲ ਦਿੱਲੀ ਕੈਪੀਟਲਸ ਨੇ ਸ਼ੁੱਕਰਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਅੰਕ ਸੂਚੀ ਵਿਚ ਟਾਪ-4 ਵਿਚ ਜਗ੍ਹਾ ਬਣਾ ਲਈ। 

ਸਲਾਮੀ ਬੱਲੇਬਾਜ਼ ਧਵਨ ਇਸ ਸਵਰੂਪ ਵਿਚ ਆਪਣੇ ਪਹਿਲੇ ਸੈਂਕੜੇ ਤੋਂ ਖੁੰਝ ਗਿਆ ਪਰ ਉਸ ਨੇ 63 ਗੇਂਦਾਂ 'ਤੇ 11 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 97 ਦੌੜਾਂ ਦੀ ਸ਼ਾਦਨਾਰ ਪਾਰੀ ਖੇਡੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਮਵਤਨ ਬੱਲੇਬਾਜ਼ ਰਿਸ਼ਭ ਪੰਤ (31 ਗੇਂਦਾਂ 'ਤੇ 46 ਦੌੜਾਂ) ਨਾਲ ਤੀਜੀ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਦਿੱਲੀ ਨੇ 18.5 ਓਵਰਾਂ ਵਿਚ 3 ਵਿਕਟਾਂ 'ਤੇ 180 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕਰ ਲਈ।

More News

NRI Post
..
NRI Post
..
NRI Post
..