ਦਿੱਲੀ ਨੇ ਲਗਾਈ ਜਿੱਤ ਦੀ ਹੈਟ੍ਰਿਕ, ਅੱਜ ਫਿਰ ਰਾਜਸਥਾਨ ਨੂੰ ਹਰਾਇਆ

by vikramsehajpal

ਸਪੋਰਟਸ ਡੈਸਕ (ਐਨ.ਆਰ.ਆਈ. ਮੀਡਿਆ) : ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ’ਚ ਬੁੱਧਵਾਰ ਨੂੰ ਇਥੇ ਰਾਜਸਥਾਨ ਰਾਇਲਸ ਨੂੰ 13 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਦਿੱਲੀ ਦੀ ਟੀਮ 8 ਮੈਚਾਂ ’ਚ 6 ਜਿੱਤਾਂ ਨਾਲ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਗਈ ਜਦਕਿ ਰਾਜਸਥਾਨ ਦੀ ਟੀਮ ਇੰਨੇ ਹੀ ਮੈਚਾਂ ’ਚ 3 ਜਿੱਤਾਂ ਅਤੇ 6 ਅੰਕਾਂ ਨਾਲ 7ਵੇਂ ਨੰਬਰ ’ਤੇ ਹੈ।

ਦਿੱਲੀ ਕੈਪੀਟਲਸ ਨੇ ਧਵਨ ਅਤੇ ਅਈਅਰ ਵਿਚਾਲੇ ਤੀਜੀ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ 7 ਵਿਕਟਾਂ ’ਤੇ 161 ਦੌੜਾਂ ਬਣਾਉਣ ਤੋਂ ਬਾਅਦ ਰਾਜਸਥਾਨ ਨੂੰ 8 ਵਿਕਟਾਂ ’ਤੇ 148 ਦੌੜਾਂ ’ਤੇ ਰੋਕ ਲਿਆ।