ਕੋਰੋਨਾ ਕੇਸਾਂ ‘ਚ ਦੁਨੀਆ ਦਾ ਸਭ ਤੋਂ ਖ਼ਰਾਬ ਸ਼ਹਿਰ ਬਣਿਆ ਦਿੱਲੀ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਇਸ ਮਹੀਨੇ 'ਚ ਰੋਜ਼ਾਨਾ ਕੋਰੋਨਾ ਕੇਸਾਂ 'ਚ ਵਾਧਾ ਹੋ ਰਿਹਾ ਹੈ ਅਤੇ ਦਿੱਲੀ ਭਾਰਤ ਹੀ ਨਹੀਂ, ਦੁਨੀਆ ਦੇ ਕਿਸੇ ਵੀ ਸ਼ਹਿਰ ਦੀ ਤੁਲਨਾ 'ਚ ਰੋਜ਼ਾਨਾ ਨਵੇਂ ਕੇਸਾਂ ਨੂੰ ਲੈ ਕੇ ਹੁਣ ਤੱਕ ਸਭ ਤੋਂ ਖ਼ਰਾਬ ਹਾਲਤ ਹੈ। ਜਾਨ‍ਸ ਹਾਪਕਿੰਸ ਯੂਨੀਵਰਸਿਟੀ 'ਚ ਸਥਿਤ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ ਨੇ ਦੁਨੀਆ ਦੇ ਉਨ੍ਹਾਂ ਦੇਸ਼ਾਂ ਦਾ ਡਾਟਾ ਇਕੱਠਾ ਕੀਤਾ ਜੋ ਕੋਰੋਨਾ ਕੇਸਾਂ ਨੂੰ ਰਿਪੋਰਟ ਕਰ ਰਹੇ ਹਨ।

ਦੱਸ ਦਈਏ ਕਿ ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਮੁਤਾਬਕ ਡਾਟਾ ਵਿਸ਼‍ਲੇਸ਼ਣ 'ਚ ਇਹ ਗੱਲ ਸਾਹਮਣੇ ਆਇਆ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਬਾਅਦ ਕਈ ਦਿਨਾਂ 'ਤੇ ਦਿੱਲੀ ਦੇ ਰੋਜ਼ਾਨਾ ਕੋਰੋਨਾ ਅੰਕੜਿਆਂ ਦੀ ਹਾਲਤ ਕਾਫ਼ੀ ਚਿੰਤਾ ਵਾਲੀ ਹੈ। ਇਹ ਅੰਕੜੇ ਦੁਨੀਆ ਭਰ 'ਚ ਕਿਸੇ ਵੀ ਸ਼ਹਿਰ ਨਾਲ ਦੇਖੇ ਗਏ ਸਭ ਤੋਂ ਭੈੜੇ 10 ਦਿਨਾਂ ਦੇ ਅੰਕੜਿਆਂ 'ਚ ਸ਼ਾਮਲ ਹਨ। ਰੋਜ਼ਾਨਾ ਨਵੇਂ ਕੇਸਾਂ ਦੇ ਉੱਚੇ ਅੰਕੜੇ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬ੍ਰਾਜ਼ੀਲ ਦਾ ਸਾਓ ਪਾਉਲੋ ਸ਼ਹਿਰ ਹੀ ਦਿੱਲੀ ਦੇ ਨੇੜੇ ਹੈ।