ਦਿੱਲੀ ਬਜਟ- 2021-22 : ਮੁਫਤ ਕੋਰੋਨਾ ਟੀਕਾ, 500 ਤਿਰੰਗੇ ਅਤੇ ਸਿੰਗਾਪੁਰ ਵਰਗੀ ਕਮਾਈ ਵਰਗੇ ਵੱਡੇ ਐਲਾਨ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਆਮ ਆਦਮੀ ਪਾਰਟੀ ਸਰਕਾਰ 'ਚ ਵਿੱਤ ਮੰਤਰੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਵਿੱਤੀ ਵਰ੍ਹੇ ਲਈ ਵਿਧਾਨ ਸਭਾ 'ਚ ਦਿੱਲੀ ਦਾ ਬਜਟ ਪੇਸ਼ ਕੀਤਾ। ਦਿੱਲੀ 'ਚ ਪਹਿਲੀ ਵਾਰ ਡਿਜੀਟਲ ਬਜਟ ਪੇਸ਼ ਕੀਤਾ ਗਿਆ।

ਕੋਰੋਨਾ ਮਹਾਮਾਰੀ ਤੋਂ ਉੱਭਰੀ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪਹਿਲੀ ਵਾਰ ਡਿਜੀਟਲ ਤਰੀਕੇ ਨਾਲ ਪੇਸ਼ ਬਜਟ ਕਰੀਬ 70 ਹਜ਼ਾਰ ਕਰੋੜ ਰੁਪਏ ਰਿਹਾ। ਪਿਛਲੀ ਵਾਰ ਨਾਲੋਂ ਕਰੀਬ 5000 ਕਰੋੜ ਰੁਪਏ ਜ਼ਿਆਦਾ। ਦਿੱਲੀ ਸਰਕਾਰ ਨੇ ਇਸ ਵਾਰ 69,000 ਕਰੋੜ ਰੁਪਏ ਦਾ ਮੋਟਾ-ਤਾਜ਼ਾ ਬਜਟ ਪੇਸ਼ ਕੀਤਾ ਹੈ ਜੋ ਹਾਲੇ ਤਕ ਦਿੱਲੀ ਦਾ ਸਭ ਤੋਂ ਵੱਡਾ ਬਜਟ ਹੈ। ਇਸ 'ਚ ਸਿੱਖਿਆ ਲਈ 16,377 ਕਰੋੜ ਰੁਪਏ ਨਾਲ ਸਿਹਤ ਲਈ 9,934 ਕਰੋੜ ਰੁਪਏ ਦੀ ਮੱਦ ਰੱਖੀ ਗਈ ਹੈ। ਇਸ ਤੋਂ ਇਲਾਵਾ ਇੰਫਰਾਸਟ੍ਕਚਰ ਲਈ 9,394 ਕਰੋੜ ਰੁਪਏ ਰੱਖੇ ਗਏ ਹਨ। ਉਥੇ, ਝੁੱਗੀ-ਝੌਂਪੜੀ 'ਚ ਰਹਿਣ ਵਾਲਿਆਂ ਲਈ ਫਲੈਟਜ਼ ਬਣਾਉਣ ਦੇ ਮੱਦੇਨਜ਼ਰ 5,328 ਕਰੋੜ ਰੁਪਏ ਦਿੱਤੇ ਗਏ ਹਨ, ਜਦਕਿ ਅਣ-ਅਧਿਕਾਰਤ ਕਾਲੋਨੀਆਂ ਲਈ 1,550 ਕਰੋੜ ਰੁਪਏ ਰੱਖੇ ਗਏ ਹਨ।

ਸਿਸੋਦੀਆ ਨੇ ਕਿਹਾ ਕਿ "ਦੇਸ਼ਭਗਤੀ ਬਜਟ" ਦੇ ਤਹਿਤ, ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ 500 ਥਾਵਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਉੱਚ ਝੰਡੇ ਦੇ ਥੰਮ ਸਥਾਪਤ ਕਰਨ ਲਈ 45 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਰੱਖਿਆ ਹੈ। ਸਿਸੋਦੀਆ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਬੱਚਿਆਂ ਨੂੰ ਇੱਕ ਕੱਟੜ ਦੇਸ਼ ਭਗਤ ਬਣਾਉਣ ਲਈ ਰਾਜਧਾਨੀ ਦੇ ਸਕੂਲਾਂ ਵਿੱਚ “ਦੇਸ਼ ਭਗਤੀ ਦਾ ਪੀਰਿਯਡ ” ਵੀ ਹੋਵੇਗਾ। ਸਿਸੋਦੀਆ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਮੁਫ਼ਤ 'ਚ ਕਰਨਾ 'ਤੋਂ ਟੀਕਾ ਲਾਇਆ ਜਾਵੇਗਾ। ਇਸ ਲਈ ਬਜਟ 'ਚ 50 ਕਰੋੜ ਰੁਪਏ ਦਾ ਤਜਵੀਜ਼ ਰੱਖੀ ਗਈ ਹੈ। ਸਿਸੋਦੀਆ ਨੇ ਐਲਾਨ ਕੀਤਾ ਕਿ ਸਾਲ 2047 ਤਕ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨੀ ਨੂੰ ਸਿੰਗਾਪੁਰ ਪ੍ਰਤੀ ਵਿਅਕਤੀ ਆਮਦਨੀ ਦੇ ਬਰਾਬਰ ਲਿਆਉਣ ਦਾ ਟੀਚਾ ਤੈਅ ਕੀਤਾ ਹੈ। ਇਸ ਲਈ ਇਸ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕਰਨ ਲਈ ਆਮਦਨੀ 'ਚ 16 ਫ਼ੀਸਦੀ ਦਾ ਵਾਧਾ ਜ਼ਰੂਰੀ ਹੈ। ਇਹ ਮੁਸ਼ਕਲ ਤਾਂ ਹੋਵੇਗਾ ਪਰ ਅਸੀਂ ਇਸ ਨੂੰ ਸਫਲ ਬਣਾਉਣ ਦੀ ਦਿਸ਼ਾ 'ਚ ਕੰਮ ਕਰਾਂਗੇ।