ਦਿੱਲੀ ਬਜਟ- 2021-22 : ਸਿੱਖਿਆ ਲਈ ਸਭ ਤੋਂ ਜ਼ਿਆਦਾ 16,377 ਕਰੋੜ ਰੁਪਏ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਆਮ ਆਦਮੀ ਪਾਰਟੀ ਸਰਕਾਰ 'ਚ ਵਿੱਤ ਮੰਤਰੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਵਿੱਤੀ ਵਰ੍ਹੇ ਲਈ ਵਿਧਾਨ ਸਭਾ 'ਚ ਦਿੱਲੀ ਦਾ ਬਜਟ ਪੇਸ਼ ਕੀਤਾ। ਦਿੱਲੀ 'ਚ ਪਹਿਲੀ ਵਾਰ ਡਿਜੀਟਲ ਬਜਟ ਪੇਸ਼ ਕੀਤਾ ਗਿਆ।

ਦਿੱਲੀ ਸਰਕਾਰ ਨੇ ਬਜਟ 'ਚ ਸਿੱਖਿਆ ਲਈ ਸਭ ਤੋਂ ਜ਼ਿਆਦਾ ਪੈਸੇ ਅਲਾਟ ਕੀਤੇ ਹਨ। ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉੱਚ ਸਿੱਖਿਆ 'ਚ ਆਜ਼ਾਦੀ ਤੋਂ ਹੁਣ ਤਕ ਬਹੁਤ ਬਿਹਤਰ ਕੰਮ ਨਹੀਂ ਹੋ ਸਕਿਆ ਪਰ ਸਾਡੀ ਸਰਕਾਰ ਇਸ ਖੇਤਰ 'ਤੇ ਬਹੁਤ ਧਿਆਨ ਦੇ ਰਹੀ ਹੈ। ਦਿੱਲੀ 'ਚ ਚੰਗੇ ਅਧਿਆਪਕਾਂ ਨੂੰ ਤਿਆਰ ਕਰਨ ਲਈ ਇਕ ਯੂਨੀਵਰਸਿਟੀ ਬਣੇਗੀ। ਦਿੱਲੀ 'ਚ ਲਾਅ ਯੂਨੀਵਰਸਿਟੀ ਬਣੇਗੀ। ਸਿੱਖਿਆ ਦੇ ਖੇਤਰ 'ਤੇ ਇਸ ਵਾਰ 16,377 ਕਰੋੜ ਰੁਪਏ ਖ਼ਰਚੇ ਜਾਣਗੇ।

ਅਣ-ਅਧਿਕਾਰਤ ਕਾਲੋਨੀਆਂ 'ਚ ਰਹਿਣ ਵਾਲਿਆਂ ਨੂੰ ਮਿਲੀ ਵੱਡੀ ਸੌਗਾਤ
ਦਿੱਲੀ ਸਰਕਾਰ ਨੇ ਬਜਟ 'ਚ ਤਕਰੀਬਨ 2,000 ਕਾਲੋਨੀਆਂ 'ਚ ਰਹਿਣ ਵਾਲਿਆਂ ਲਈ ਫੰਡ ਅਲਾਂਟ ਕੀਤਾ ਗਿਆ ਹੈ। ਇਸ ਤਹਿਤ ਅਣ-ਅਧਿਕਾਰਤ ਕਾਲੋਨੀਆਂ ਲਈ 1,550 ਕਰੋੜ ਦੀ ਰਕਮ ਰੱਖੀ ਗਈ ਹੈ। ਉਥੇ, ਝੁੱਗੀ-ਝੌਂਪੜੀ ਵਾਲਿਆਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਲਈ 5,328 ਕਰੋੜ ਦੀ ਰਕਮ ਰੱਖੀ ਗਈ ਹੈ।