IPL T20 : ਦਿੱਲੀ ਕੈਪੀਟਲ ਨੇ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾਇਆ

by

ਬੈਂਗਲੁਰੂ (ਵਿਕਰਮ ਸਹਿਜਪਾਲ) : ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਆਈ. ਪੀ. ਐੱਲ. ਸੀਜ਼ਨ 12 ਦਾ 20ਵਾਂ ਮੈਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ ਜਿਸ ਵਿਚ ਦਿੱਲੀ ਨੇ ਟਾਸ ਜਿੱਤ ਕੇ ਬੈਂਗਲੁਰੂ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ ਦਿੱਲੀ ਨੂੰ 150 ਦੌਡ਼ਾਂ ਦੀ ਟੀਚਾ ਦਿੱਤਾ, ਜਿਸ ਨੂੰ ਦਿੱਲੀ ਨੇ 6 ਵਿਕਟਾਂ ਦੇ ਨੁਕਸਾਨ 'ਤੇ 7 ਗੇਂਦਾਂ ਬਾਕੀ ਰਹਿੰਦਿਆ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਲਗਾਤਾਰ ਖਰਾਬ ਫਾਰਮ 'ਚ ਚਲ ਰਹੇ ਭਾਰਤੀ ਟੀਮ ਅਤੇ ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਇਸ ਮੈਚ ਵਿਚ ਵੀ ਫੇਲ ਹੋ ਗਏ। 

ਸ਼ਿਖਰ ਧਵਨ ਪਹਿਲੀ ਗੇਂਦ ਟਿਮ ਸਾਊਥੀ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕਪਤਾਨ ਸ਼ਰੇਅਸ ਅਈਅਰ ਅਤੇ ਪ੍ਰਿਥਵੀ ਸ਼ਾਹ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 69 ਤੱਕ ਲੈ ਗਏ। ਸ਼ਾਹ ਵੀ ਆਪਣੀ ਪਾਰੀ 28 ਦੌੜਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਪਵਨ ਨੇਗੀ ਦੀ ਗੇਂਦ 'ਤੇ ਅਕਸ਼ਦੀਪ ਨਾਥ ਦਾ ਸ਼ਿਕਾਰ ਹੋ ਗਏ। ਤੀਜਾ ਝਟਕਾ ਦਿੱਲੀ ਨੂੰ ਕੋਲਿਨ ਇਨਗ੍ਰਾਮ (22) ਦੇ ਰੂਪ 'ਚ ਲੱਗਾ। ਇਸ ਦੌਰਾਨ ਕਪਤਾਨ ਸ਼੍ਰੇਅਸ ਅਈਅਰ ਨੇ ਕਪਤਾਨੀ ਪਾਰੀ ਖੇਡਦਿਆਂ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਸ਼੍ਰੇਅਸ ਅਈਅਰ 67 ਦੌਡ਼ਾਂ ਬਣਾ ਕੇ ਨਵਦੀਪ ਸੈਣੀ ਦੀ ਗੇਂਦ 'ਤੇ ਚਾਹਲ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਕ੍ਰਿਸ ਮੌਰਿਸ ਬਿਨਾ ਖਾਤਾ ਖੋਲ੍ਹੇ ਇਸੇ ਓਵਰ ਵਿਚ ਸੈਣੀ ਦਾ ਸ਼ਿਕਾਰ ਹੋ ਗਏ।