ਬਿਹਾਰ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾ ਦਿੱਲੀ ਚੋਣਾਂ ਬਿਹਾਰ ਦੇ ਲਈ ਸੇਮੀਫਾਈਨਲ

by

ਪਟਨਾ/ਦਿੱਲੀ (ਇੰਦਰਜੀਤ ਸਿੰਘ) : ਦਿੱਲੀ 'ਚ ਅਗਲੇ ਮਹੀਨੇ ਫਰਵਰੀ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਉਸ ਦੇ ਬਾਅਦ ਬਿਹਾਰ 'ਚ ਵੀ ਇਸ ਸਾਲ ਵਿਧਾਨ ਸਭਾ ਚੋਣਾ ਹੋਣਗੀਆਂ। ਬਿਹਾਰ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾ ਦਿੱਲੀ ਚੋਣਾਂ ਬਿਹਾਰ ਦੇ ਲਈ ਸੇਮੀਫਾਈਨਲ ਦੇ ਤੌਰ 'ਤੇ ਦੋਖਿਆ ਜਾ ਰਿਹਾ ਹੈ। ਦਿੱਲੀ ਵਿਧਾਨ ਸਭਾ 'ਚ 70 ਸੀਟਾਂ ਹੈ ਤੇ ਸੀਟਾਂ ਨੂੰ ਲੈ ਕੇ ਤਾਲਮੇਲ ਲਈ ਦੋਵੇਂ ਗਠਜੋੜ 'ਤੇ ਗੱਲਬਾਤ ਕਰ ਰਹੇ ਹਨ।ਸੂਤਰਾਂ ਦੇ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਜੇਡੀਯੂ ਦਾ ਗਠਜੋੜ ਭਾਜਪਾ ਨਾਲ ਹੋ ਸਕਦਾ ਹੈ ਤਾਂ ਉਧਰ ਆਰਜੇਡੀ ਕਾਂਗਰਸ ਨਾਲ ਮਿਲ ਕੇ ਦਿੱਲੀ ਚੋਣਾਂ ਲੜ ਸਕਦੀ ਹੈ। 

ਜਾਣਕਾਰੀ ਦੇ ਅਨੁਸਾਰ ਦਿੱਲੀ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਜੇਡੀਯੂ ਨੂੰ ਕੁਝ ਸੀਟਾਂ ਭਾਜਪਾ ਦੇ ਨਾਲ ਤਾਲਮੇਲ ਕਰਨ 'ਤੇ ਮਿਲ ਸਕਦੀਆਂ ਹਨ। ਇਸ ਲਈ ਦੋਵਾਂ ਦਲਾਂ 'ਚ ਪਹਿਲੇ ਦੌਰ ਦੀ ਗੱਲਬਾਤ ਹੋ ਗਈ ਹੈ ਤੇ ਵੀਰਵਾਰ ਨੂੰ ਇਸ ਦਾ ਐਲਾਨ ਹੋ ਸਕਦਾ ਹੈ।ਦੂਸਰੇ ਪਾਸੇ ਬਿਹਾਰ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਆਰਜੇਡੀ ਵੀ ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਨੂੰ ਤਿਆਰ ਹੈ। ਉਸ ਨੇ ਇਸ ਦਾ ਐਲਾਨ ਕਰ ਦਿੱਤਾ ਹੈ, ਇਸ ਦੇ ਨਾਲ ਹੀ ਪਾਰਟੀ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਆਰਜੇਡੀ ਕਾਂਗਰਸ ਦੇ ਨਾਲ ਮਿਲ ਕੇ ਦਿੱਲੀ ਵਿਧਾਨ ਸਭਾ ਚੋਣਾਂ ਲੜੇਗੀ, ਇਸ ਲਈ ਗੱਲਬਾਤ ਚੱਲ ਰਹੀ ਹੈ।

ਹਾਲਾਂਕਿ ਆਰਜੇਡੀ ਦੇ ਦਿੱਲੀ ਇੰਚਾਰਜ ਕਮ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਸਹਿਯੋਗੀਤਾ ਬਾਰੇ ਵੀਰਵਾਰ ਨੂੰ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਨਾਲ ਤਾਲਮੇਲ ਲਈ ਗੱਲਬਾਤ ਚੱਲ ਰਹੀ ਹੈ। ਗੱਲਬਾਤ ਸਫ਼ਲ ਰਹੀ ਤਾਂ ਅਸੀਂ ਦਿੱਲੀ ਦੇ ਨਾਲ ਮਿਲ ਕੇ ਚੋਣਾਂ ਲੜਾਂਗੇ, ਜੇ ਨਹੀਂ ਹੋਈ ਤਾਂ ਆਰਜੇਡੀ ਆਪਣੇ ਬਲਬੁਤੇ 'ਤੇ ਇਕੱਲੇ ਹੀ ਚੋਣਾਂ ਲਈ ਮੈਦਾਨ 'ਚ ਉਤਰੇਗੀ।

More News

NRI Post
..
NRI Post
..
NRI Post
..