ਟੂਲਕਿੱਟ ਮਾਮਲਾ ਮਾਮਲੇ ‘ਚ ਦਿੱਲੀ ਪੁਲਸ ਨੇ ‘ਜ਼ੂਮ’ ਐਪ ਬੈਠਕ ‘ਚ ਸ਼ਾਮਲ ਲੋਕਾਂ ਦੀ ਜਾਣਕਾਰੀ ਮੰਗੀ

by vikramsehajpal

ਦਿੱਲੀ,(ਦੇਵ ਇੰਦਰਜੀਤ)- ਦਿੱਲੀ ਪੁਲਸ ਨੇ ਵੀਡੀਓ ਕਾਨਫਰੰਸ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਪ 'ਜ਼ੂਮ' ਨੂੰ ਚਿੱਠੀ ਲਿਖ ਕੇ, ਕਥਿਤ ਤੌਰ 'ਤੇ ਖ਼ਾਲਿਸਤਾਨ ਸਮਰਥਕ ਇਕ ਸਮੂਹ ਵਲੋਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ 'ਚ 'ਟੂਲਕਿੱਟ' ਤਿਆਰ ਕਰਨ ਲਈ 11 ਜਨਵਰੀ ਨੂੰ ਆਯੋਜਿਤ ਆਨਲਾਈਨ ਬੈਠਕ 'ਚ ਸ਼ਾਮਲ ਲੋਕਾਂ ਦੇ ਸੰਬੰਧ 'ਚ ਜਾਣਕਾਰੀ ਮੰਗੀ ਹੈ। ਪੁਲਸ ਨੇ ਦੋਸ਼ ਲਗਾਇਆ ਹੈ ਕਿ ਗਣਤੰਤਰ ਦਿਵਸ 'ਤੇ ਟਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ 'ਚ ਹੋਈ ਹਿੰਸਾ ਤੋਂ ਕੁਝ ਦਿਨ ਪਹਿਲਾਂ 'ਜ਼ੂਮ' ਐਪ 'ਤੇ ਆਯੋਜਿਤ ਬੈਠਕ 'ਚ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਸਮੇਤ 70 ਲੋਕਾਂ ਨੇ ਹਿੱਸਾ ਲਿਆ ਸੀ।