ਦਿੱਲੀ ਵਿਧਾਨ ਸਭਾ ਚੋਣਾਂ : ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਲਈ BJP ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ

by mediateam

ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਲਈ ਭਾਰਤੀ ਜਨਤਾ ਪਾਰਟੀ ਨੇ ਵੀ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਫਿਲਮ ਸਟਾਰਜ਼ ਦੇ ਨਾਂ ਸ਼ਾਮਲ ਹਨ। 

ਇਨ੍ਹਾਂ ਨਾਵਾਂ 'ਚ ਹੇਮਾ ਮਾਲਿਨੀ ਤੇ ਸੰਨੀ ਦਿਓਲ ਤੋਂ ਇਲਾਵਾ ਭੋਜਪੁਰੀ ਇੰਡਸਟ੍ਰੀ ਨਾਲ ਜੁੜੇ ਅਦਾਕਾਰ ਰਵੀ ਕਿਸ਼ਨ ਤੇ ਦਿਨੇਸ਼ ਲਾਲ ਉਰਫ਼ ਨਿਰਹੂਆ ਦਾ ਨਾਂ ਵੀ ਸ਼ਾਮਲ ਹੈ।

ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ-JDJ-LJP 'ਚ ਗਠਜੋੜ ਹੋਣ ਦੇ ਚੱਲਦੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਤੇ ਲੋਕ ਜਨਸ਼ਕਤੀ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਰਾਮ ਵਿਲਾਸ ਆਪਣੇ ਉਮੀਦਵਾਰਾਂ ਦੇ ਪੱਖ 'ਚ ਪ੍ਰਚਾਰ ਕਰਨਗੇ।

More News

NRI Post
..
NRI Post
..
NRI Post
..