ਮੁੜ ਟੁੱਟਣਗੇ ਦਿੱਲੀ ਦੇ ਬੈਰੀਕੇਡ :ਰਾਕੇਸ਼ ਟਿਕੈਤ

by vikramsehajpal

ਜੈਪੁਰ,(ਦੇਵ ਇੰਦਰਜੀਤ) :ਟਿਕੈਤ ਨੇ ਜੈਪੁਰ ਵਿਖੇ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਸਾਨੂੰ ਧਰਮ ਅਤੇ ਜਾਤੀ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਇਸ ’ਚ ਸਫਲ ਨਹੀਂ ਹੋ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਮੁੜ ਤੋਂ ਦਿੱਲੀ ਜਾ ਕੇ ਬੈਰੀਕੇਡ ਨੂੰ ਤੋੜਣ ਦੀ ਲੋੜ ਹੈ।

ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੀਐੱਮ ਮੋਦੀ ਨੇ ਕਿਹਾ ਕਿ ਕਿਸਾਨ ਕਿਧਰੇ ਵੀ ਫਸਲ ਵੇਚ ਸਕਦੇ ਹਨ। ਹੁਣ ਅਸੀਂ ਆਪਣੀਆਂ ਫਸਲਾਂ ਨੂੰ ਵਿਧਾਨਸਭਾ, ਕਲੈਕਟਰਾਂ ਦੇ ਦਫਤਰਾਂ ਅਤੇ ਸੰਸਦ 'ਚ ਵੇਚਣਗੇ ਅਤੇ ਇਹ ਸਾਬਿਤ ਕਰਨਗੇ ਕਿ ਇਸ ਤੋਂ ਬਿਹਤਰ ਕੋਈ ਮੰਡੀ ਨਹੀਂ ਹੋ ਸਕਦੀ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਇਹ ਲੜਾਈ ਲੰਬੀ ਹੈ। ਇਹ ਲੜਾਈ ਉਸ ਸਮੇਂ ਤੱਕ ਚਲਦੀ ਰਹੇਗੀ ਜਦੋਂ ਤੱਕ ਤਿੰਨ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਤੇ ਐਮਐਸਪੀ ਨੂੰ ਲਾਗੂ ਨਹੀਂ ਕੀਤਾ ਜਾਂਦਾ। ਕਿਸਾਨਾਂ ਦਾ ਇਹ ਸੰਘਰਸ਼ ਚਲਦਾ ਰਹੇਗਾ।