ਹਵਾਈ ਸਫ਼ਰ ਦੌਰਾਨ ਸ਼ਰਾਬ ਪਰੋਸਣ ‘ਤੇ ਰੋਕ ਲਗਾਉਣ ਦੀ ਮੰਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਵਾਈ ਸਫ਼ਰ ਦੌਰਾਨ ਯਾਤਰੀਆਂ ਨਾਲ ਗਲਤ ਵਿਹਾਰ ਨੂੰ ਰੋਕਣ ਲਈ ਸ਼ਰਾਬ ਪਰੋਸਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਉੱਥੇ ਹੀ 89 ਫੀਸਦ ਨੇ ਸਰਕਾਰ ਦੇ ਸੁਰੱਖਿਆ ਮਾਪਦੰਡਾਂ ਦਾ ਸਮਰਥਨ ਕੀਤਾ ਹੈ। ਬੀਤੀ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋ ਭਾਰਤ ਆ ਰਹੀ ਇੰਟਰਨੈਸ਼ਨਲ ਫਲੈਟ 'ਚ ਸ਼ਰਾਬ ਤੋਂ ਬਾਅਦ ਸਹਿ ਯਾਤਰੀਆਂ ਨਾਲ ਬਦਤਮੀਜ਼ੀ ਕੀਤੀ ਗਈ ਸੀ। ਅਜਿਹੀਆਂ ਘਟਨਾਵਾਂ ਤੋਂ ਬਾਅਦ ਹਵਾਈ ਸਫ਼ਰ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ ।10 ਹਜ਼ਾਰ 'ਚ 89 ਫ਼ੀਸਦ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਸਰਕਾਰ ਨੂੰ ਸੁਰੱਖਿਆ ਦੇ ਮਾਪਦੰਡ ਰੱਖਣੇ ਚਾਹੀਦੇ ਹਨ ਕਿਉਕਿ ਯਾਤਰੀਆਂ ਨਾਲ ਬੁਰੇ ਵਿਹਾਰ ਦੇ ਮਾਮਲੇ ਕਾਫੀ ਵੱਧ ਰਹੇ ਹਨ।