ਸੰਘ ਤੇ ਭਾਜਪਾ ਨਾਲ ਜੁੜੇ ਡੈਮੋਕਰੈਟਿਕ ਨਹੀਂ ਬਣਾ ਸਕੇ ਬਾਇਡਨ ਪ੍ਰਸ਼ਾਸਨ ਵਿੱਚ ਥਾਂ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ’ਚ ਉਨ੍ਹਾਂ ਡੈਮੋਕਰੈਟਿਕ ਹਸਤੀਆਂ ਨੂੰ ਥਾਂ ਨਹੀਂ ਮਿਲੀ ਹੈ ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਜਾਂ ਭਾਜਪਾ ਨਾਲ ਜੁੜੇ ਹੋਏ ਹਨ।

ਬਾਇਡਨ ਦੀ ਚੋਣ ਮੁਹਿੰਮ ਲਈ ਕੰਮ ਕਰਨ ਵਾਲੀ ਤੇ ਓਬਾਮਾ ਪ੍ਰਸ਼ਾਸਨ ’ਚ ਰਹੀ ਸੋਨਲ ਸ਼ਾਹ ਨੂੰ ਨਵੇਂ ਰਾਸ਼ਟਰਪਤੀ ਪ੍ਰਸ਼ਾਸਨ ਵਿਚ ਥਾਂ ਨਹੀਂ ਮਿਲੀ ਹੈ। ਅਮਿਤ ਜਾਨੀ ਨੇ ਵੀ ਬਾਇਡਨ ਦੀ ਚੋਣ ਮੁਹਿੰਮ ਲਈ ਕੰਮ ਕੀਤਾ ਪਰ ਉਹ ਵੀ ਨਵੀਂ ਟੀਮ ਵਿਚ ਥਾਂ ਨਹੀਂ ਬਣਾ ਸਕੇ ਜਿਸ ਦਾ ਕਾਰਨ ਉਨ੍ਹਾਂ ਦਾ ਭਾਜਪਾ-ਆਰਐੱਸਐੱਸ ਨਾਲ ਸਬੰਧ ਹੋਣਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੇ ਪਾਰਟੀ ਤੇ ਸੰਘ ਨਾਲ ਰਾਬਤੇ ਨੂੰ ਕਰੀਬ ਦਰਜਨ ਭਾਰਤੀ-ਅਮਰੀਕੀ ਸੰਗਠਨ ਜੱਗ ਜ਼ਾਹਿਰ ਕਰ ਚੁੱਕੇ ਹਨ।

ਦੱਸਣਯੋਗ ਹੈ ਕਿ ਸੋਨਲ ਸ਼ਾਹ ਦੇ ਪਿਤਾ ‘ਓਵਰਸੀਜ਼ ਫਰੈਂਡਜ਼ ਆਫ਼ ਬੀਜੇਪੀ-ਯੂਐੱਸਏ’ ਦੇ ਪ੍ਰਧਾਨ ਤੇ ਆਰਐੱਸਐੱਸ ਵੱਲੋਂ ਚਲਾਏ ਜਾਂਦੇ ‘ਏਕਲ ਵਿਦਿਆਲਿਆ’ ਦੇ ਸੰਸਥਾਪਕ ਹਨ। ਸ਼ਾਹ ਉਨ੍ਹਾਂ ਲਈ ਫੰਡ ਇਕੱਤਰ ਕਰਦੀ ਰਹੀ ਹੈ। ਜਾਨੀ ਬਾਰੇ ਸਾਹਮਣੇ ਆਇਆ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਸਬੰਧ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਭਾਜਪਾ ਆਗੂਆਂ ਨਾਲ ਹਨ।