ਚੀਨ ਦੇ ਖਿਲਾਫ ਆਸਟ੍ਰੇਲੀਆ ‘ਚ ਪ੍ਰਦਰਸ਼ਨ…!

by vikramsehajpal

ਆਸਟ੍ਰੇਲੀਆ,ਐਡੀਲੇਡ(ਦੇਵ ਇੰਦਰਜੀਤ) :ਉਇਗਰ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਲਈ ਚੀਨ ਨੂੰ ਵਿਸ਼ਵ ਪੱਧਰ 'ਤੇ ਫਟਕਾਰ ਲਗਾਈ ਗਈ ਹੈ।ਉਇਗਰ ਮੁਸਲਮਾਨਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਵਿਚ ਸੈਂਕੜੇ ਲੋਕ ਮੰਗਲਵਾਰ ਨੂੰ ਐਡੀਲੇਡ ਵਿਚ ਚੀਨੀ ਦੂਤਘਰ ਦੇ ਬਾਹਰ ਇਕੱਠੇ ਹੋਏ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇੱਥੇ ਨਵੇਂ ਬਣੇ ਚੀਨੀ ਦੂਤਘਰ ਦੇ ਬਾਹਰ ਹਿੰਸਕ ਦ੍ਰਿਸ਼ਾਂ ਦੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ, ਜਿੱਥੇ ਲੋਕਾਂ ਨੇ ਨਾਅਰੇ ਲਗਾਏ ਅਤੇ ਪੂਰਬੀ ਤੁਰਕਿਸਤਾਨ ਦੇ ਝੰਡੇ ਫੜੇ ਹੋਏ ਸਨ। ਇੱਥੇ ਦੱਸ ਦਈਏ ਕਿ ਐਡੀਲੇਡ ਵਿਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਉਇਗਰ ਆਬਾਦੀ ਹੈ, ਜਿੱਥੇ ਚੀਨੀ ਜਾਸੂਸੀ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ।

ਦੱਖਣੀ ਆਸਟ੍ਰੇਲੀਆ ਦੇ ਇਕ ਸੁਤੰਤਰ ਸੈਨੇਟਰ ਰੇਕਸ ਪੈਟ੍ਰਿਕ ਨੇ ਟਵੀਟ ਕੀਤਾ ਕਿ ਐਡੀਲੇਡ ਵਿਚ ਚੀਨ ਦਾ ਨਵਾਂ ਦੂਤਘਰ ਸਾਡੇ ਨੇਵਲ ਜਹਾਜ਼ ਨਿਰਮਾਣ ਪ੍ਰਾਜੈਕਟਾਂ ਅਤੇ ਐੱਸ.ਏ. ਆਧਾਰਿਤ ਰੱਖਿਆ ਉਦਯੋਗਾਂ ਲਈ ਇਕ ਸਪਸ਼ੱਟ ਖਤਰਾ ਹੈ। ਇਸ ਨੂੰ ਕਦੇ ਨਹੀਂ ਖੋਲ੍ਹਿਆ ਜਾਣਾ ਚਾਹੀਦਾ ਸੀ ਅਤੇ ਇਸ ਨੂੰ ਬੰਦ ਕਰ ਦੇਣਾ ਚਾਹੀਦ ਹੈ। ਆਸਟ੍ਰੇਲੀਆ ਦੀ ਰਾਸ਼ਟਰੀ ਸੁਰੱਖਿਆ ਤਰਜੀਹ 'ਤੇ ਹੋਣੀ ਚਾਹੀਦੀ ਹੈ।

ਚੀਨ 'ਤੇ ਸਮੂਹਿਕ ਕੈਦੀ ਕੈਂਪਾਂ ਵਿਚ ਭੇਜਣ, ਉਹਨਾਂ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਦਖਲ ਅੰਦਾਜ਼ੀ ਕਰਨ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਜ਼ਬਰੀ ਸਿੱਖਿਆ ਦੇਣ ਜਾਂ ਸਵਦੇਸ਼ੀਕਰਨ ਦੇ ਕਿਸੇ ਨਾ ਕਿਸੇ ਰੂਪ ਵਿਚੋਂ ਲੰਘਣ ਦਾ ਦੋਸ਼ ਲਗਾਇਆ ਗਿਆ ਹੈ। ਦੂਜੇ ਪਾਸੇ ਬੀਜਿੰਗ ਨੇ ਸ਼ਿਨਜਿਆਂਗ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ। ਜਦਕਿ ਪੱਤਰਕਾਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਸਾਬਕਾ ਕੈਦੀਆਂ ਦੀ ਰਿਪੋਰਟ ਸਾਹਮਣੇ ਆਈ ਹੈ, ਜੋ ਨਸਲੀ ਭਾਈਚਾਰੇ 'ਤੇ ਚੀਨੀ ਕਮਿਊਨਿਸਟ ਪਾਰਟੀ ਦੀ ਬੇਰਹਿਮ ਕਾਰਵਾਈ ਨੂੰ ਉਜਾਗਰ ਕਰਦੀ ਹੈ।