ਡੇਰਾ ਪ੍ਰੇਮੀ ਦੀ ਗੋਲ਼ੀਆਂ ਮਾਰ ਕੇ ਹੱਤਿਆ; ਬੇਅਦਬੀ ਮਾਮਲੇ ‘ਚ ਜ਼ਮਾਨਤ ‘ਤੇ ਆਇਆ ਸੀ ਬਾਹਰ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਜਸਕਮਲ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਖੇ ਕੱਲ੍ਹ ਸ਼ਾਮ ਇਕ ਵਿਅਕਤੀ ਦਾ ਪਿੰਡ 'ਚ ਹੀ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇਤਲ ਕਰ ਦਿੱਤਾ। ਚਰਨਦਾਸ ਨਾਂ ਦਾ ਇਹ ਵਿਅਕਤੀ ਡੇਰਾ ਸਿਰਸਾ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਜਦੋਂ ਚਰਨ ਦਾਸ ਪਿੰਡ ਵਿਚ ਕਰਿਆਨਾ ਦੀ ਦੁਕਾਨ 'ਤੇ ਬੈਠਾ ਸੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਕੇ ਦਿੱਤੀਆਂ।

ਸੂਤਰਾਂ ਮੁਤਾਬਿਕ ਬੀਤੇ ਸਮੇਂ ਪਿੰਡ ਭੂੰਦੜ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ 'ਚ ਵੀ ਇਸ ਵਿਅਕਤੀ ਦੀ ਸ਼ਮੂਲੀਅਤ ਦਾ ਦੋਸ਼ ਸੀ। ਕਥਿਤ ਤੌਰ 'ਤੇ ਚਰਨਦਾਸ ਤੇ ਉਸ ਦੀ ਭਰਜਾਈ ਗੁਰਦੁਆਰਾ ਸਾਹਿਬ ਚੋਂ ਸਰੂਪ ਚੁੱਕ ਕੇ ਲਿਜਾ ਰਹੇ ਸਨ ਅਤੇ ਇਹਨਾਂ ਨੂੰ ਗ੍ਰੰਥੀ ਸਿੰਘ ਨੇ ਵੇਖ ਲਿਆ ਸੀ।

ਦੋਵਾਂ 'ਤੇ ਬੇਅਦਬੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਫਿਰ ਕਾਫ਼ੀ ਵਿਵਾਦ ਤੋਂ ਬਾਅਦ ਇਸ ਡੇਰਾ ਪ੍ਰੇਮੀ ਦੇ ਖ਼ਿਲਾਫ਼ ਪਰਚਾ ਦਰਜ ਹੋਇਆ ਸੀl ਚਰਨਦਾਸ ਹੁਣ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਫ਼ਿਲਹਾਲ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।