ਸਿਰਸਾ , 25 ਜੂਨ ( NRI MEDIA )
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ , ਪੱਤਰਕਾਰ ਦੇ ਕਤਲ ਅਤੇ ਸਾਧਵੀ ਦੇ ਨਾਲ ਰੇਪ ਦੇ ਦੋਸ਼ੀ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਖਾਰਜ ਹੋ ਸਕਦੀ ਹੈ , ਦਰਅਸਲ, ਰਾਮ ਰਹੀਮ ਨੇ ਖੇਤਬਾੜੀ ਕਰਨ ਦੇ ਲਈ ਪੈਰੋਲ ਮੰਗਿਆ ਸੀ ਪਰ ਉਸ ਕੋਲ ਕੋਈ ਖੇਤੀ ਕਰਨ ਲਈ ਕੋਈ ਜ਼ਮੀਨ ਉਪਲਬਧ ਨਹੀਂ ਹੈ , ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟਰਸਟ ਦੇ ਨਾਮ ਉੱਤੇ ਹੈ |
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੇ ਖੇਤੀਬਾੜੀ ਨੂੰ ਆਪਣਾ ਹਥਿਆਰ ਬਣਾਇਆ ਸੀ, ਪਰ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੋ ਰਿਪੋਰਟ ਰੈਵੀਨਿਊ ਵਿਭਾਗ ਨੇ ਦਿੱਤੀ ਹੈ , ਉਸ ਮੁਤਾਬਕ ਰਾਮ ਰਹੀਮ ਕੋਲ ਕੋਈ ਖੇਤੀ ਕਰਨ ਲਈ ਕੋਈ ਜ਼ਮੀਨ ਉਪਲਬਧ ਨਹੀਂ ਹੈ , ਰੇਵੇਨਿਊ ਡਿਪਾਰਟਮੈਂਟ ਦੇ ਤਹਸੀਲਦਾਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਡੇਰੇ ਕੋਲ ਕੋਲ 250 ਏਕੜ ਜ਼ਮੀਨ ਹੈ, ਪਰ ਇਸ ਜ਼ਮੀਨ ਦੇ ਰਿਕਾਰਡ ਉੱਤੇ ਰਾਮ ਰਹੀਮ ਮਾਲਕ ਦੇ ਤੌਰ ਤੇ ਜਾਂ ਇੱਕ ਕਿਸਾਨ ਦੇ ਤੌਰ ਤੇ ਰਜਿਸਟਰਡ ਨਹੀਂ ਹੈ , ਮੰਨਿਆ ਜਾ ਰਿਹਾ ਹੈ ਕਿ ਸਿਰਸਾ ਦੇ ਰੇਵੇਨਿਊ ਡਿਪਾਰਟਮੈਂਟ ਦੀ ਰਿਪੋਰਟ ਦੇ ਆਧਾਰ 'ਤੇ ਰਾਮ ਰਹੀਮ ਦੇ ਪੈਰੋਲ ਦੀ ਪਟੀਸ਼ਨ ਖਾਰਜ ਕੀਤੀ ਜਾ ਸਕਦੀ ਹੈ |
ਇਸ ਤੋਂ ਇਲਾਵਾ ਹਰਿਆਣਾ ਪੁਲਿਸ ਦੀਆਂ ਖੁਫੀਆ ਰਿਪੋਰਟਾਂ ਵੀ ਰਾਮ ਰਹੀਮ ਨੂੰ ਪੈਰੋਲ ਦੇਣ ਹਕ ਵਿਚ ਨਹੀਂ ਹਨ , ਪੁਲਿਸ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਪੈਰੋਲ ਦੇ ਨਾਲ-ਨਾਲ ਕਾਨੂੰਨ-ਵਿਵਸਥਾ ਬਿਗੜ ਸਕਦੀ ਹੈ ਅਤੇ ਪੰਚਕੂਲਾ ਵਾਂਗ ਹਾਲਾਤ ਬਣ ਸਕਦੇ ਹਨ , ਜਿਕਰਯੋਗ ਹੈ ਕਿ ਰਾਮ ਰਹੀਮ ਨੇ 42 ਦਿਨ ਦੀ ਪੈਰੋਲ ਦੀ ਅਰਜ਼ੀ ਦਿੱਤੀ ਹੈ , ਹਰਿਆਣਾ ਵਿਚ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਬਾਰੇ ਰਾਜਨੀਤੀ ਵੀ ਗਰਮ ਹੋ ਗਈ ਹੈ , ਰਾਮ ਰਹੀਮ ਤੋਂ ਪ੍ਰੇਸ਼ਾਨ ਰਹੀ ਹਰਿਆਣਾ ਦੀ ਖੱਟਰ ਸਰਕਾਰ ਪੈਰੋਲ ਬਾਰੇ ਬਹੁਤ ਦਿਆਲੂ ਨਜ਼ਰ ਆ ਰਹੀ ਹੈ , ਰਾਮ ਰਹੀਮ ਦੇ ਹੱਕਾਂ ਅਤੇ ਕਾਨੂੰਨੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ ਅਤੇ ਫਿਰ ਮੰਤਰੀ ਅਨਿਲ ਵਿਜ ਵੀ ਪੈਰੋਲ ਦੇ ਸਮਰਥਨ ਵਿੱਚ ਆ ਗਏ ਹਨ |
