ਸੁਨਾਮ (ਤਰੁਣ ਬੰਸਲ)- ਜਿੱਥੇ ਪੂਰੇ ਹਿੰਦੁਸਤਾਨ 'ਚ ਇਸ ਸਮੇਂ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਸਰਕਾਰਾਂ ਵੱਲੋਂ ਵੱਖ-ਵੱਖ ਥਾਵਾਂ ਤੇ ਲੋਕਾਂ ਦੀ ਸੁਰੱਖਿਆ ਲਈ ਲੋਕਡਾਊਨ ਲਾਏ ਜਾ ਰਹੇ ਹਨ। ਉੱਥੇ ਹੀ ਸੁਨਾਮ ਦੀ ਸਬਜ਼ੀ ਮੰਡੀ 'ਚ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਸੁਨਾਮ ਦੀ ਸਬਜ਼ੀ 'ਚ ਲੋਕ ਯਾਨਬੀ ਕਿ ਦੁਕਾਨਦਾਰ ਅਤੇ ਗ੍ਰਾਹਕ ਸ਼ਰ੍ਹੇਆਮ ਕਿਸੇ ਦੀ ਪ੍ਰਵਾਹ ਨਾ ਕਰਦੇ ਹੋਏ ਕੋਰੋਨਾ ਨਿਰਦੇਸ਼ਾਂ ਦੀ ਧੱਜੀਆਂ ਉਡਾ ਰਹੇ ਹਨ ਅਤੇ ਬਿਨਾਂ ਮਾਸਕ ਤੋਂ ਸਾਮਾਨ ਖ਼ਰੀਦ ਅਤੇ ਵੇਚ ਰਹੇ ਹਨ। ਜਿਥੇ ਸਰਕਾਰਾਂ ਵੱਲੋਂ ਲਗਾਤਾਰ ਕੋਰੂਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਨਿਯਮ ਲਾਗੂ ਕੀਤੇ ਜਾ ਰਹੇ ਹਨ ਪਰ ਸ਼ਾਇਦ ਸੁਨਾਮ ਦੀ ਸਬਜ਼ੀ ਮੰਡੀ ਇਸ ਨਿਯਮਾਂ ਦੇ ਵਿਚ ਨਹੀਂ ਆਉਂਦੀ ਅਤੇ ਲੋਕ ਅਤੇ ਇੱਥੇ ਦੇ ਆੜ੍ਹਤੀਏ ਸ਼ਰ੍ਹੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਬਿਨਾਂ ਮਾਸਕ ਤੋਂ ਇਹ ਸਾਮਾਨ ਖ਼ਰੀਦ ਅਤੇ ਵੇਚ ਰਹੇ ਹਨ ਜਿਸ ਦੀ ਤਾਜ਼ਾ ਉਦਾਹਰਣ ਅੱਜ ਸਾਡੇ ਪੱਤਰਕਾਰ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ।



