‘ਸਿੱਖਸ ਫਾਰ ਜਸਟਿਸ’ ਵਲੋਂ ਲੰਡਨ ‘ਚ DGP ਦਿਨਕਰ ਗੁਪਤਾ ਦਾ ਵਿਰੋਧ

by mediateam

ਲੰਡਨ (ਵਿਕਰਮ ਸਹਿਜਪਾਲ) : ਲੰਡਨ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦਾ 'ਸਿੱਖਸ ਫਾਰ ਜਸਟਿਸ' ਦੇ ਮੈਂਬਰਾਂ ਵੱਲੋਂ ਜਮ ਕੇ ਵਿਰੋਧ ਕਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਅਪਣੇ ਫੇਸਬੁੱਕ 'ਤੇ ਪਾਈ ਗਈ ਹੈ। ਇਸ ਵੀਡੀਓ 'ਚ ਡੀਜੀਪੀ ਗੁਪਤਾ ਕੀਤੇ ਵੀ ਦਿਖਾਈ ਨਹੀਂ ਦੇ ਰਹੇ ਪਰ ਪ੍ਰਦਰਸ਼ਨਕਾਰੀਆਂ ਨੇ ਰੈਫਰੈਂਡਮ 2020 ਦੇ ਸਮਰਥਨ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। 


ਇਸ ਵੀਡੀਓ 'ਚ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਦਿਨਕਰ ਗੁਪਤਾ ਨੂੰ ਖਾੜਕੂਵਾਦ ਦੇ ਦੌਰ ਵਿੱਚ ਸਿੱਖਾਂ ਦੇ ਕੀਤੇ ਤਸ਼ੱਦਦ ਕਾਰਨ ਹੀ ਅੱਗੇ ਤਰੱਕੀਆਂ ਮਿਲੀਆਂ ਹਨ। ਇਹ ਬਿੜਕਾਂ ਹਨ ਕਿ 'ਸਿੱਖਸ ਫਾਰ ਜਸਟਿਸ' ਦਿਨਕਰ ਗੁਪਤਾ ਵਿਰੁੱਧ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਤੇ “ਰੈਫਰੰਡਮ 2020” ਦੇ ਕਾਰਕੁੰਨਾਂ ਤੇ ਤਸ਼ੱਦਦ ਕਰਨ ਦੇ ਖ਼ਿਲਾਫ਼ ਕੌਮਾਂਤਰੀ ਪੱਧਰ 'ਤੇ ਕੇਸ ਕਰਨ ਦੀ ਤਿਆਰੀ ਕਰ ਰਹੀ ਹੈ।

More News

NRI Post
..
NRI Post
..
NRI Post
..