DGP ਗੌਰਵ ਯਾਦਵ ਦਾ ਫਰਾਰ ਹੋਏ ਗੈਂਗਸਟਰ ਦੀਪਕ ਨੂੰ ਲੈ ਕੇ ਵੱਡਾ ਬਿਆਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ DGP ਗੌਰਵ ਯਾਦਵ ਨੇ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ ਨੂੰ ਲੈ ਕੇ ਹੋਰ ਸਖ਼ਤੀ ਦਿਖਾਈ ਹੈ। ਉਨ੍ਹਾਂ ਨੇ ਐਸ. ਆਈ. ਟੀ. ਚੀਫ ਤੇ ਆਈ. ਜੀ. ਐਮ. ਐਸ ਛੀਨਾ ਨੂੰ ਇਸ ਮਾਮਲੇ ਵਿੱਚ ਖੁਦ ਗੱਲ ਕਰਕੇ ਜਾਂਚ ਦਾ ਕੰਮ ਜਲਦੀ ਪੂਰਾ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ CM ਭਗਵੰਤ ਮਾਨ ਤੇ DGP ਪੂਰੀ ਤਰਾਂ ਸੰਪਰਕ ਵਿੱਚ ਚੱਲ ਰਹੇ ਹਨ । CM ਮਾਨ ਨੇ ਵਿਧਾਨ ਸਭਾ 'ਚ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਕਿਸੇ ਵੀ ਗੈਂਗਸਟਰ ਦੇ ਮਾਮਲੇ ਵਿੱਚ ਨਰਮ ਰੁਖ ਨਹੀਂ ਅਪਣਾਏਗੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਪਹਿਲਾ ਹੀ ਏ ਆਸ ਆਈ ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ । ਫਿਲਹਾਲ ਉਨ੍ਹਾਂ ਕੋਲੋਂ ਐਸ. ਆਈ. ਟੀ ਦੇ ਮੈਬਰਾਂ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਫਰਾਰ ਗੈਂਗਸਟਰ ਦੀਪਕ ਟੀਨੂੰ ਦਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਹੱਥ ਸੀ। ਜਾਣਕਾਰੀ ਅਨੁਸਾਰ ਸੁਧੁ ਦੇ ਕਤਲ ਤੋਂ ਪਹਿਲਾਂ ਗੈਂਗਸਟਰ ਦੀਪਕ ਤੇ ਲਾਰੈਂਸ ਦੀ ਆਪਸ ਵਿੱਚ ਗੱਲਬਾਤ ਹੋਈ ਸੀ। ਪੁਲਿਸ ਵਲੋਂ ਜਲਦ ਤੋਂ ਜਦਲ ਦੀਪਕ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ।