ਜੇਲ੍ਹ ‘ਚ ਹੋਈ ਗੈਂਗਵਾਰ ਨੂੰ ਲੈ ਕੇ DGP ਦੇ ਸਖ਼ਤ ਹੁਕਮ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੀ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਗੈਂਗਸਟਰਾਂ ਦੇ 2 ਧਿਰਾਂ ਵਿਚਾਲੇ ਹੋਈ ਗੈਂਗਵਾਰ 'ਚ 2 ਗੈਂਗਸਟਰਾਂ ਦੀ ਮੌਤ ਹੋ ਗਈ ਸੀ, ਜਦਕਿ 2 ਗੈਂਗਸਟਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਸੂਤਰਾਂ ਅਨੁਸਾਰ ਇਸ ਗੈਂਗਵਾਰ ਤੋਂ ਬਾਅਦ DGP ਨੇ ਜੇਲ੍ਹਾਂ ਵਲੋਂ ਸਖ਼ਤ ਐਕਸ਼ਨ ਲੈਂਦੇ ਹੋਏ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਹਰੀਸ਼ ਕੁਮਾਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੱਸ ਦਈਏ ਕਿ ਵਾਰਦਾਤ ਵਾਲੇ ਦਿਨ ਜੇਲ੍ਹ ਦੇ ਸੁਪਰਡੈਂਟ ਇਕਬਾਲ ਸਿੰਘ ਕਾਨੂੰਨੀ ਤੋਰ ਤੇ ਛੁੱਟੀ 'ਤੇ ਸਨ। ਜਿਨ੍ਹਾਂ ਖ਼ਿਲਾਫ਼ DGP ਵਲੋਂ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੇਲ੍ਹ 'ਚ ਗੈਂਗਸਟਰਾਂ ਦੇ ਆਪਸ 'ਚ ਭਿੜਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਇਸ ਜੇਲ੍ਹ 'ਚ ਬੈਠ ਕੇ ਗੈਂਗਸਟਰ ਵਲੋਂ ਪਾਕਿਸਤਾਨ ਤੋਂ ਹਥਿਆਰ ਤੇ ਨਸ਼ਾ ਮੰਗਵਾਉਣ ਦੇ ਰੈਕੇਟ ਦਾ ਖੁਲਾਸਾ ਵੀ ਹੋ ਚੁੱਕਾ ਹੈ ਪਰ ਇਸ ਮਾਮਲੇ ਤੇ ਜੇਲ੍ਹ ਪ੍ਰਸ਼ਾਸਨ ਵਲੋਂ ਕੋਈ ਜਾਂਚ ਨਹੀ ਕੀਤੀ ਜਾਂਦੀ ਹੈ।