ਜੇਲ੍ਹ ‘ਚ ਬੰਦ ਗੈਂਗਸਟਰ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ DGP ਪੰਜਾਬ ਦਾ ਵੱਡਾ ਖੁਲਾਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਬਿਸ਼ਨੋਈ ਨੇ ਬੀਤੀ ਦੀਨੀ ਇੱਕ ਟੀਵੀ ਚੈਨਲ 'ਤੇ ਇੰਟਰਵਿਊ ਦਿੱਤੀ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਦੇ DGP ਗੌਰਵ ਯਾਦਵ ਨੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਲਾਰੈਂਸ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਉਣ ਤੋਂ ਪਹਿਲਾਂ ਦਾ ਇਹ ਇੰਟਰਵਿਊ ਹੈ । ਰਾਜਸਥਾਨ ਪੁਲਿਸ ਕੋਲੋਂ ਲਾਰੈਂਸ ਦੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਹੁਣ ਉਸ ਨੂੰ ਬਠਿੰਡਾ ਜੇਲ੍ਹ ਲਿਆਂਦਾ ਗਿਆ ਸੀ । DGP ਨੇ ਕਿਹਾ ਕਿ ਬਠਿੰਡਾ ਜੇਲ੍ਹ ਹਾਈ ਸਕਿਓਰਿਟੀ ਜ਼ੋਨ ਹੈ ਤੇ 24 ਘੰਟੇ ਲਾਰੈਂਸ ਪੁਲਿਸ ਦੀ ਸਖ਼ਤ ਨਿਗਰਾਨੀ 'ਚ ਹੁੰਦਾ ਹੈ ।

ਜੇਲ੍ਹ 'ਚ ਜੈਮਰ ਲੱਗੇ ਹੋਣ ਕਾਰਨ ਇੱਥੇ ਮੋਬਾਈਲ ਦੇ ਨੈੱਟਵਰਕ ਨਹੀ ਆਉਂਦੇ ਹਨ । ਉਨ੍ਹਾਂ ਨੇ ਕਿਹਾ ਜੇਲ੍ਹ ਦੇ ਉੱਚ ਅਧਿਕਾਰੀਆਂ ਵਲੋਂ 1 ਦਿਨ 'ਚ ਕਈ ਵਾਰ ਚੈਕਿੰਗ ਕੀਤੀ ਜਾਂਦੀ ਹੈ । DGP ਨੇ ਕਿਹਾ ਇਸ ਤੋਂ ਇਲਾਵਾ ਹਰ ਜਗ੍ਹਾ ਤੇ CCTV ਕਮਰੇ ਵੀ ਲੱਗੇ ਗਏ ਹਨ । ਉਨ੍ਹਾਂ ਕਿਹਾ ਇੰਟਰਵਿਊ ਵਿੱਚ ਲਾਰੈਂਸ ਦਾ ਜੋ ਹੁਲੀਆ ਦਿਖਾਇਆ ਗਿਆ । ਉਸ ਵਿੱਚ ਲਾਰੈਂਸ ਦੀਆਂ ਮੁੱਛਾਂ ਲੰਬੀਆਂ ਹਨ ਪਰ ਉਸ ਦੀਆਂ ਹੁਣ ਵਾਲੀਆਂ ਤਸਵੀਰਾਂ 'ਚ ਮੁੱਛਾਂ ਛੋਟੀਆਂ ਹਨ । ਇੰਟਰਵਿਊ ਦੌਰਾਨ ਜਿਹੜੀ ਬਿਸ਼ਨੋਈ ਨੇ ਜੋ ਪੀਲੇ ਰੰਗ ਦੀ ਟੀ ਸ਼ਰਟ ਪਾਈ ਹੈ, ਉਹ ਵੀ ਜੇਲ੍ਹ 'ਚੋ ਬਰਾਮਦ ਨਹੀਂ ਹੋਈ ਹੈ। DGP ਗੋਵਰ ਯਾਦਵ ਨੇ ਕਿਹਾ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।